ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਡੀ. ਆਈ. ਜੀ. ਗੁਰਪ੍ਰੀਤ ਸਿੰਘ ਗਿੱਲ ਦਾ ਆਪਸ ਵਿੱਚ ਰਿਸ਼ਤਾ ਜੁੜਿਆ ਹੈ। ਮਨਪ੍ਰੀਤ ਸਿੰਘ ਇਆਲੀ ਦੇ ਪੁੱਤਰ ਤੇ ਡੀ. ਆਈ. ਜੀ. ਗੁਰਪ੍ਰੀਤ ਸਿੰਘ ਗਿੱਲ ਦੀ ਧੀ ਜਲਦੀ ਹੀ ਵਿਆਹ ਦੇ ਬੰਧਨ ‘ਚ ਬੱਝਣਗੇ।

Manpreet Singh Ayali’s son
MLA ਮਨਪ੍ਰੀਤ ਸਿੰਘ ਇਆਲੀ ਦੇ ਪੁੱਤਰ ਤੇ DIG ਗੁਰਪ੍ਰੀਤ ਸਿੰਘ ਗਿੱਲ ਦੀ ਧੀ ਦਾ ਸ਼ਗਨ ਸਮਾਗਮ ਹੋਇਆ। ਇਸ ਸਮਾਗਮ ਵਿੱਚ ਬਿਕਰਮ ਮਜੀਠੀਆ ਵੀ ਪਹੁੰਚੇ ਅਤੇ ਜੋੜੇ ਅਤੇ ਦੋਵੇਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Manpreet Singh Ayali’s son
ਬਿਕਰਮ ਮਜੀਠੀਆ ਨੇ ਲਿਖਿਆ- “ਮੇਰੇ ਦੋ ਵੱਡੇ ਭਰਾਵਾਂ ਮਨਪ੍ਰੀਤ ਸਿੰਘ ਇਆਲੀ ਅਤੇ ਡੀ ਆਈ ਜੀ ਸ. ਗੁਰਪ੍ਰੀਤ ਸਿੰਘ ਗਿੱਲ ਦੇ ਪੁੱਤਰ ਤੇ ਧੀ ਦਾ ਰਿਸ਼ਤਾ ਆਪਸ ਵਿਚ ਜੁੜਿਆ ਹੈ। ਮੇਰੇ ਦੋਵਾਂ ਪਰਿਵਾਰਾਂ ਨਾਲ ਬਹੁਤ ਗੂੜੇ ਤੇ ਨਿੱਘੇ ਸੰਬੰਧ ਪਿਛਲੇ 30 ਸਾਲਾਂ ਤੋਂ ਹਨ। ਅਕਾਲ ਪੁਰਖ ਦੀ ਰਹਿਮਤ ਨਾਲ ਦੋਵਾਂ ਪਰਿਵਾਰਾਂ ਦਾ ਆਪਸ ਵਿਚ ਰਿਸ਼ਤੇਦਾਰ ਬਣਨਾ ਬਹੁਤ ਸੁਭਾਗਾ ਹੈ। ਸੁਭਾਗੀ ਜੋੜੀ ਦੇ ਸ਼ਗਨ ਸਮਾਗਮ ਵਿਚ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ। ਦੋਵਾਂ ਪਰਿਵਾਰਾਂ ਅਤੇ ਸੁਭਾਗੀ ਜੋੜੀ ਨੂੰ ਲੱਖ-ਲੱਖ ਵਧਾਈਆਂ”।
ਵੀਡੀਓ ਲਈ ਕਲਿੱਕ ਕਰੋ -:
