ਥਾਣਾ ਸਦਰ ਦੇ ਤਹਿਤ ਆਉਂਦੇ ਪਿੰਡ ਅਮੀਂਪੁਰ ਦੀ 32 ਸਾਲ ਦੀ ਵਿਆਹੁਤਾ ਕੋਮਲ ਨੇ ਆਪਣੀ ਸੱਸ ਅਤੇ ਸੋਹਰੇ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਕਾਰਨ ਉਸ ਦੀ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਨੇ ਸੱਸ ਅਤੇ ਸਹੁਰੇ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਪਤੀ ਸੰਦੀਪ ਅਤੇ ਭਰਾ ਲੱਭਾ ਅਨੁਸਾਰ ਮ੍ਰਿਤਕਾ ਕੋਮਲ ਦੀ ਸੱਸ ਮਨਜੀਤ ਅਤੇ ਸੋਹਰਾ ਕਰਮਾ ਸ਼ਾਹ ਮ੍ਰਿਤਕਾ ਦੇ ਚਰਿੱਤਰ ਤੇ ਲਾਂਛਣ ਲਗਾ ਕੇ ਉਸ ਨੂੰ ਘਰਵਾਲੇ ਨਾਲ ਪਰਿਵਾਰ ਤੋਂ ਵੱਖ ਹੋ ਕੇ ਰਹਿਣ ਲਈ ਮਜਬੂਰ ਕਰ ਰਹੇ ਸਨ ਅਤੇ ਇਸ ਕਾਰਨ ਕਈ ਵਾਰ ਨੂੰਹ-ਸੱਸ ਦਾ ਆਪਸ ਵਿੱਚ ਝਗੜਾ ਵੀ ਹੋਇਆ ਸੀ। ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਮੁਹੱਲੇ ਦੇ ਕੌਂਸਲਰ ਰੋਬਿਨ ਰੰਧਾਵਾ ਅਨੁਸਾਰ ਕਈ ਵਾਰ ਉਹਨਾਂ ਵੱਲੋਂ ਪੈਕੇ ਸੱਸ ਨੂੰਹ ਦਾ ਰਾਜੀਨਾਮਾ ਵੀ ਕਰਵਾਇਆ ਗਿਆ ਸੀ ਪਰ ਫਿਰ ਵੀ ਕਲੇਸ਼ ਖਤਮ ਨਹੀਂ ਹੋ ਰਿਹਾ ਸੀ। ਜਿਸ ਤੋਂ ਦੁਖੀ ਹੋ ਕੇ ਕੋਮਲ ਨੇ ਬੀਤੇ ਦਿਨ ਜ਼ਹਿਰੀਲੀ ਦਵਾਈ ਨਿਗਲ ਲਈ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ‘ਚ ਜੇਲ੍ਹ ਅਫ਼ਸਰ ਬਣੇ ਪੰਜਾਬੀ ਨੌਜਵਾਨ ਦੀ ਸੜਕ ਹਾ.ਦਸੇ ‘ਚ ਮੌ.ਤ, 4 ਸਾਲ ਦੀ ਬੱਚੀ ਦਾ ਸੀ ਪਿਤਾ
ਉੱਥੇ ਹੀ ਮ੍ਰਿਤਕਾ ਦੇ ਪਤੀ ਸੰਦੀਪ ਨੇ ਆਪਣੇ ਮਾਂ-ਪਿਓ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ, ਜਦੋ ਕਿ ਮ੍ਰਿਤਕਾ ਦਾ ਭਰਾ ਲੱਭਾ ਮਸੀਹ ਵੀ ਆਪਣੀ ਭੈਣ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਉਸ ਦੇ ਸੱਸ-ਸਹੁਰੇ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕਾ ਦੀ ਸੱਸ ਮਨਜੀਤ ਅਤੇ ਸੋਹਰੇ ਕਰਮਾ ਸ਼ਾਹ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਦੋਸ਼ੀ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
