ਮੋਹਾਲੀ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮਹਾਰਾਜਾ ਯਾਦਵੇਂਦਰ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ IPL ਦਾ ਮੁਕਾਬਲਾ ਅੱਜ 7.30 ਵਜੇ ਹੋਵੇਗਾ। ਇਸ ਵਿਚ ਪੰਜਾਬ ਕਿੰਗਸ ਇਲੈਵਨ ਤੇ ਰਾਜਸਥਾਨ ਰਾਇਲਸ ਆਹਮੋ-ਸਾਹਮਣੇ ਹੋਣਗੇ। ਇਸ ਦੌਰਾਨ ਪੁਲਿਸ ਵੱਲੋਂ ਕਈ ਰਸਤਿਆਂ ਨੂੰ ਡਾਇਵਰਟ ਕੀਤਾ ਜਾਵੇਗਾ। ਪੁਲਿਸ ਨੇ ਮੈਚ ਨੂੰ ਦੇਖਦੇ ਹੋਏ ਪਬਲਿਕ ਲਈ ਐਡਵਾਇਜਰੀ ਜਾਰੀ ਕੀਤੀ ਹੈ।
ਰਾਜਸਥਾਨ ਰਾਇਲਸ ਦੀ ਟੀਮ ਚੰਡੀਗੜ੍ਹ ਪਹੁੰਚ ਚੁੱਕੀ ਹੈ। ਪੰਜਾਬ ਕਿੰਗਸ ਇਲੈਵਨ ਤੇ ਰਾਜਸਥਾਨ ਰਾਇਲਸ ਨੇ ਮਿਲ ਕੇ ਮੈਦਾਨ ‘ਤੇ ਪ੍ਰੈਕਟਿਸ ਕੀਤੀ। ਨਿਊ ਚੰਡੀਗੜ੍ਹ ਸਥਿਤ ਇਸ ਮੈਦਾਨ ਦਾ ਇਹ ਤੀਜਾ ਮੁਕਾਬਲਾ ਹੈ। ਪਹਿਲੇ ਦੋ ਮੁਕਾਬਲੇ ਵਿਚੋਂ ਇਕ ਮੁਕਾਬਲੇ ਵਿਚ ਪੰਜਾਬ ਜਿੱਤ ਚੁੱਕੀ ਹੈ ਜਦੋਂ ਕਿ ਦੂਜੇ ਮੁਕਾਬਲੇ ਵਿਚ ਪੰਜਾਬ ਨੂੰ ਹਾਰ ਮਿਲੀ ਸੀ। ਪੰਜਾਬ ਦਾ ਘਰੇਲੂ ਮੈਦਾਨ ਹੋਣ ਕਾਰਨ ਉਹ ਇਥੇ ਕਈ ਦਿਨਾਂ ਤੋਂ ਆਪਣੀ ਪ੍ਰੈਕਟਿਸ ਕਰ ਰਹੀ ਸੀ ਪਰ ਰਾਜਸਥਾਨ ਰਾਇਲਸ ਦੀ ਟੀਮ ਨੇ ਕੱਲ੍ਹ ਮੈਦਾਨ ‘ਤੇ ਪਹੁੰਚ ਕੇ ਇਸ ਦਾ ਜਾਇਜ਼ਾ ਲਿਆ ਤੇ ਖਿਡਾਰੀਆਂ ਨੇ ਇਥੇ ਪ੍ਰੈਕਟਿਸ ਕੀਤੀ।
ਇਹ ਵੀ ਪੜ੍ਹੋ : CM ਮਾਨ ਤੇ PM ਮੋਦੀ ਨੇ ਖ਼ਾਲਸਾ ਸਾਜਣਾ ਦਿਵਸ ਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ
ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਪੰਜਾਬ ‘ਤੇ ਭਾਰੀ ਦਿਖਾਈ ਦੇ ਰਹੀ ਹੈ। ਅੰਕੜਿਆਂ ਮੁਤਾਬਕ ਪੰਜਾਬ ਕਿੰਗ ਆਪਣੇ 5 ਮੈਚਾਂ ਵਿਚੋਂ ਦੋ ਮੈਚ ਜਿੱਤ ਕੇ 8ਵੇਂ ਪਾਇਦਾਨ ‘ਤੇ ਹੈ। ਦੂਜੇ ਪਾਸੇ ਰਾਜਸਥਾਨ ਰਾਇਲਸ ਆਪਣਾ ਇਕ ਮੈਚ ਹਾਰ ਕੇ ਅਜੇ ਵੀ ਅੰਕ ਤਾਲਿਕਾ ਵਿਚ ਪਹਿਲੇ ਨਬਰ ‘ਤੇ ਹੈ। ਪੰਜਾਬ ਕਿੰਗਸ ਇਲੈਵਨ ਤੇ ਰਾਜਸਥਾਨ ਰਾਇਲਸ ਵਿਚ ਹੁਣ ਤੱਕ 26 ਮੁਕਾਬਲੇ ਹੋਏ ਹਨ। ਇਨ੍ਹਾਂ ਵਿਚੋਂ ਪੰਜਾਬ 11 ਤੇ ਰਾਜਸਥਾਨ 15 ਮੈਚ ਜਿੱਤ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: