ਪਟਿਆਲਾ ਤੋਂ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਆਈਫ਼ੋਨ ਦੇ ਲਾਲਚ ਵਿੱਚ ਇੱਕ ਨਾਬਾਲਗ ਲੜਕੇ ਨੇ ਆਪਣੇ ਹੀ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਟਿਆਲਾ ਦੇ ਅਲੀਪੁਰ ਅਰਾਈਆ ਦੇ ਰਹਿਣ ਵਾਲੇ 17 ਸਾਲ ਦੇ ਨਵਜੋਤ ਦਾ ਉਸ ਦੇ ਹੀ ਦੋਸਤ ਨੇ ਪਹਿਲਾਂ ਆਈਫ਼ੋਨ ਪਿੱਛੇ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਕਤਲ ਦੀ ਵਾਰਦਾਤ ਨੂੰ ਹਾਦਸਾ ਦੱਸਣ ਲਈ ਲਾਸ਼ ਨੂੰ ਰੇਲਵੇ ਟ੍ਰੈਕ ‘ਤੇ ਸੁੱਟ ਦਿੱਤਾ।
ਕਾਤਲ ਦੋਸਤ ਨੇ ਲਾਸ਼ ਨੂੰ ਰੇਲਵੇ ਟ੍ਰੈਕ ‘ਤੇ ਸੁੱਟਣ ਲਈ ਹੋਰ ਬੱਚਿਆਂ ਦੀ ਮਦਦ ਲਈ ਸੀ ਤੇ ਬੱਚਿਆਂ ਨੂੰ ਧਮਕੀ ਦੇ ਕੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ ਸੀ। ਇਹ ਘਟਨਾ 25 ਮਾਰਚ ਦੀ ਹੈ ਜਦੋ ਰਾਜਪੁਰਾ ਪੁਲਿਸ ਨੂੰ ਰੇਲਵੇ ਲਾਈਨ ‘ਤੇ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਨਵਜੋਤ ਦੀ ਦੇਹ ਤੇ ਜ਼ਖਮਾਂ ਦੇ ਨਿਸ਼ਾਨ ਸਨ ਪਰ ਉਸ ਦੀ ਦੇਹ 2 ਟੁਕੜਿਆਂ ਵਿੱਚ ਸੀ। ਲਾਸ਼ ਦੀ ਪਛਾਣ 31 ਮਾਰਚ ਨੂੰ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 16 ਸਾਲ ਦੇ ਮੁਲਜ਼ਮ ਦੋਸਤ ਨੂੰ ਗ੍ਰਿਫਤਾਰ ਕਰ ਲਿਆ। ਕਾਤਲ ਨੂੰ ਬਾਲ ਸੁਧਾਰ ਘਰ ਵਿੱਚ ਭੇਜਿਆ ਗਿਆ ਹੈ।
ਮਿਲੀ ਜਾਣਕਰੀ ਅਨੁਸਾਰ ਅਲੀਪੁਰ ਅਰਾਈਆ ਦੇ ਰਹਿਣ ਵਾਲੇ ਰਾਜੇਂਦਰ ਸਿੰਘ ਨੇ ਆਪਣੇ ਬੇਟੇ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਾਰਵਾਈ ਸੀ ਕਿ ਉਸ ਦਾ 16 ਸਾਲਾਂ ਦਾ ਬੇਟਾ ਨਵਜੋਤ 24 ਮਾਰਚ ਨੂੰ ਦੋਸਤ ਦੇ ਨਾਲ ਜਨਮਦਿਨ ਮਨਾਉਣ ਲਈ ਗਿਆ ਸੀ ਅਤੇ ਅਗਲੇ ਦਿਨ ਉਸ ਨੇ ਆਪਣੇ ਦੋਸਤਾਂ ਨਾਲ ਹਰਿਦੁਆਰ ਜਾਣਾ ਸੀ ਪਰ ਪਰਿਵਾਰ ਵੱਲੋਂ ਉਸ ਨੂੰ ਘਰ ਵਾਪਸ ਆਉਣ ਲਈ ਕਿਹਾ ਗਿਆ ਸੀ। ਪਰ ਉਹ ਘਰ ਵਾਪਸ ਨਹੀਂ ਮੁੜਿਆ।
ਇਹ ਵੀ ਪੜ੍ਹੋ : ਬਠਿੰਡਾ ‘ਚ ਮੋਟਰਸਾਈਕਲ ਸਵਾਰ 2 ਨੌਜਵਾਨ ਪੁੱਲ ਤੋਂ ਡਿੱਗੇ ਹੇਠਾਂ, ਦੋਹਾਂ ਦੀ ਹੋਈ ਦਰਦਨਾਕ ਮੌਤ
ਜਾਂਚ ਦੌਰਾਨ ਪਤਾ ਲੱਗਿਆ ਕਿ ਨਵਜੋਤ ਦਾ ਉਸ ਦੇ ਹੀ ਦੋਸਤ ਵੱਲੋਂ ਆਈਫ਼ੋਨ ਚੋਰੀ ਕਰਨ ਦੇ ਇਰਾਦੇ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਰੇਲਵੇ ਟ੍ਰੈਕ ‘ਤੇ ਸੁੱਟ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਨਾਬਾਲਗ ਮੁਲਜ਼ਮ ਦੋਸਤ ਨੂੰ ਗ੍ਰਿਫ਼ਤਾਰ ਕਰਕੇ ਬਾਲ ਸੁਧਾਰ ਘਰ ਭੇਜਿਆ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨਸ਼ੇ ਕਰਨ ਦਾ ਆਦੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ, ਮੁਲਜ਼ਮ ਨੇ ਨਸ਼ਿਆਂ ਲਈ ਪੈਸੇ ਇਕੱਠੇ ਕਰਨ ਲਈ ਆਈਫ਼ੋਨ ਚੋਰੀ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
