ਮੋਹਾਲੀ ਦੇ ਫੇਸ 1 ਵਿੱਚ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੇਰ ਰਾਤ 12:30 ਵਜੇ ਦੇ ਕਰੀਬ ਇੱਕ ਘਰ ਦੇ ਬਾਹਰ ਖੜੀ ਥਾਰ ਗੱਡੀ ਦੇ ਉੱਪਰ ਗੋਲੀ ਚਲਾਈ ਗਈ। ਚਿੱਟੇ ਰੰਗ ਦੀ ਸਕਾਰਪੀਓ ਉੱਤੇ ਆਏ ਬਦਮਾਸ਼ਾਂ ਵੱਲੋਂ ਥਾਰ ਗੱਡੀ ਦੇ ਸ਼ੀਸ਼ੇ ਉੱਤੇ ਪਹਿਲਾਂ ਗੋਲੀ ਚਲਾਈ ਗਈ ਅਤੇ ਫਿਰ ਤਲਵਾਰਾਂ ਦੇ ਨਾਲ ਬੋਨਟ ਨੂੰ ਤੋੜਿਆ ਗਿਆ।
ਫੇਸ ਇੱਕ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਦੱਸਿਆ ਕੀ ਉਹ ਸਵੇਰੇ ਜਿਮ ਜਾਣ ਲਈ ਜਦੋਂ ਗੱਡੀ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਇਸ ਗੱਲ ਨੂੰ ਨੋਰਮਲ ਸਮਝਿਆ ਕਿ ਕਿਸੇ ਨੇ ਕੋਈ ਗੱਡੀ ਦੇ ਸ਼ੀਸ਼ੇ ‘ਤੇ ਪੱਥਰ ਮਾਰਿਆ ਹੋਵੇ ਪਰ ਜਦੋਂ ਉਹਨਾਂ ਨੇ ਗੱਡੀ ਨੂੰ ਚੰਗੀ ਤਰ੍ਹਾਂ ਫਰੋਲਿਆ ਤਾਂ ਗੱਡੀ ਦੇ ਵਿੱਚੋਂ ਇੱਕ ਖੋਲ ਬਰਾਮਦ ਹੋਇਆ। ਉਹਨਾਂ ਨੇ ਕਿਹਾ ਕਿ ਹੁਣ ਰਾਤ ਨੂੰ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ।
ਇਹ ਵੀ ਪੜ੍ਹੋ : ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਜੂਠੇ ਭਾਂਡੇ ਮਾਂਜਣ ਤੇ ਜੋੜੇ ਸਾਫ ਕਰਨ ਦੀ ਕੀਤੀ ਸੇਵਾ
ਸਾਰੀ ਘਟਨਾ CCTV ਕੈਮਰਿਆਂ ‘ਚ ਕੈਦ ਹੋਈ। ਮਾਮਲੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਗੱਡੀ ਦੇ ਵਿੱਚੋਂ ਮਿਲਿਆ ਇੱਕ ਖੋਲ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























