ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਵਿਆਹ ਵੇਖਣ ਲਈ ਆਏ ਗ੍ਰੰਥੀ ਸਿੰਘ ਦੀ ਗੱਡੀ ਨੂੰ ਅੱਗ ਲਾ ਕੇ ਫੂਕਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਕਾਰਨ ਗੱਡੀ ਵੁੜੀ ਤਰਾਂ ਸੜ ਚੁੱਕੀ ਹੈ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਗ੍ਰੰਥੀ ਸਿੰਘ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗ੍ਰੰਥੀ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਭਾਣਜੇ ਦਾ ਵਿਆਹ ਵੇਖਣ ਲਈ ਨਕੋਦਰ ਤੋਂ ਫਤਿਆਬਾਦ ਪਰਿਵਾਰ ਸਮੇਤ ਪਹੁੰਚਿਆ ਤਾਂ ਅਸੀਂ ਆਪਣੀ ਗੱਡੀ ਨੂੰ ਬਾਹਰ ਖੜੀ ਕਰ ਕੇ ਵਿਆਹ ਵਾਲੇ ਘਰ ਚਲੇ ਗਏ। ਇਸ ਤੋਂ ਬਾਅਦ ਰਾਤ ਨੂੰ 2 ਵਜੇ ਦੇ ਕਰੀਬ ਦੋ ਵਿਅਕਤੀ ਸਕੂਟਰੀ ‘ਤੇ ਆਏ, ਜਿਨ੍ਹਾਂ ਨੇ ਗੱਡੀ ‘ਤੇ ਪਹਿਲਾਂ ਪੈਟਰੋਲ ਸੁੱਟਿਆ ਅਤੇ ਮਿੰਟਾਂ ਵਿੱਚ ਹੀ ਅੱਗ ਲਾ ਕੇ ਗੱਡੀ ਨੂੰ ਫੂਕ ਦਿੱਤਾ।
ਇਹ ਵੀ ਪੜ੍ਹੋ : ਕਮਲ ਕੌਰ ਭਾਬੀ ਦੇ ਕਤਲ ਦਾ ਮਾਮਲਾ : ਬਠਿੰਡਾ ਕੋਰਟ ਨੇ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਨੂੰ ਐਲਾਨਿਆ ਭਗੌੜਾ
ਉਨ੍ਹਾਂ ਅੱਗੇ ਕਿਹਾ ਕਿ ਗਨੀਮਤ ਰਹੀ ਹੈ ਗੱਡੀ ਵਿੱਚ ਕੋਈ ਮੌਜੂਦ ਨਹੀਂ ਸੀ, ਕਿਉਂਕਿ ਜਿਸ ਤਰੀਕੇ ਨਾਲ ਗੱਡੀ ਨੂੰ ਅੱਗ ਲਗਾਈ ਗਈ, ਜੇਕਰ ਅੰਦਰ ਕੋਈ ਮੌਜੂਦ ਹੁੰਦਾ ਤਾਂ ਗੱਡੀ ‘ਚੋਂ ਬਾਹਰ ਆਉਣਾ ਬਹੁਤ ਮੁਸ਼ਕਿਲ ਸੀ। ਅੱਗ ਲਗਾਉਣ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਉਨ੍ਹਾਂ ਵੱਲੋਂ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚੇ ਕੇ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























