ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਰਕਤ ਵਿੱਚ ਨਜ਼ਰ ਆ ਰਹੀ ਹੈ । ਮੁੱਖ ਮੰਤਰੀ ਬਣਨ ਤੋਂ ਬਾਅਦ CM ਭਗਵੰਤ ਮਾਨ ਨੇ ਵੱਡੇ-ਵੱਡੇ ਫੈਸਲੇ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਜਿਹੇ ਵਿੱਚ ਹੁਣ ਭਗਵੰਤ ਮਾਨ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਵੀ ਐਕਸ਼ਨ ਮੋਡ ਵਿੱਚ ਹਨ । ‘ਆਪ’ ਸਰਕਾਰ ਦੇ ਮੰਤਰੀ ਸਰਕਾਰੀ ਸਿਸਟਮ ਨੂੰ ਸੁਧਾਰਨ ਵਿੱਚ ਲੱਗੇ ਹੋਏ ਹਨ । ਆਮ ਆਦਮੀ ਪਾਰਟੀ ਦੇ ਮੰਤਰੀ ਸਰਕਾਰੀ ਦਫਤਰਾਂ ‘ਤੇ ਛਾਪੇਮਾਰੀ ਕਰ ਰਹੇ ਹਨ । ਅਧਿਕਾਰੀਆਂ ਤੇ ਕਰਮਚਾਰੀਆਂ ਦੇ ਦਫ਼ਤਰ ਪਹੁੰਚਣ ਦੇ ਸਮੇਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜਿਹੇ ਵਿੱਚ ਅੱਜ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਅਚਾਨਕ ਮੋਹਾਲੀ ਦੇ ਡੀਸੀ ਦਫ਼ਤਰ ਦਾ ਨਿਰੀਖਣ ਕਰਨ ਪੁੱਜੇ । ਮੰਤਰੀ ਦੇ ਦਫ਼ਤਰ ਪਹੁੰਚਦੇ ਹੀ ਮੁਲਾਜ਼ਮਾਂ ਦੇ ਦਿਲਾਂ ਦੀ ਧੜਕਣ ਵਧ ਗਈ।
ਤਹਿਸੀਲਦਾਰ ਪੁਨੀਤ ਬਾਂਸਲ ਨੇ ਦੱਸਿਆ ਕਿ ਜਦੋਂ ਮੰਤਰੀ ਬ੍ਰਹਮ ਸ਼ੰਕਰ ਡੀਸੀ ਦਫ਼ਤਰ ਪੁੱਜੇ ਤਾਂ ਸਾਰੇ ਮੁਲਾਜ਼ਮ ਹਾਜ਼ਰ ਸਨ । ਮੰਤਰੀ ਜ਼ਿੰਪਾ ਨੇ ਐਸਡੀਐਮ ਦਫ਼ਤਰ, ਐਸਡੀਐਮ ਕੋਰਟ, ਤਹਿਸੀਲ ਦਫ਼ਤਰ, ਤਹਿਸੀਲ ਅਦਾਲਤ, ਫਰਦ ਕੇਂਦਰ ਅਤੇ ਸੁਵਿਧਾ ਕੇਂਦਰ ਦੀ ਜਾਂਚ ਕੀਤੀ । ਸੁਵਿਧਾ ਕੇਂਦਰ ਦੀ ਚੈਕਿੰਗ ਦੌਰਾਨ ਮੰਤਰੀ ਜ਼ਿੰਪਾ ਨੇ ਲੋਕਾਂ ਤੋਂ ਕੰਮਾਂ ਦੀ ਜਾਣਕਾਰੀ ਵੀ ਲਈ। ਉੱਥੇ ਮੌਜੂਦ ਇੱਕ ਵਿਅਕਤੀ ਨੇ ਮੰਤਰੀ ਨੂੰ ਦੱਸਿਆ ਕਿ ਉਹ ਆਪਣੇ ਕੰਮ ਲਈ ਨਗਰ ਨਿਗਮ ਦਫ਼ਤਰ ਗਿਆ ਸੀ, ਪਰ ਦਫ਼ਤਰ ਦਾ ਸਟਾਫ਼ ਛੁੱਟੀ ’ਤੇ ਹੋਣ ਕਾਰਨ ਇੱਥੇ ਆਉਣਾ ਪਿਆ । ਇਸ ‘ਤੇ ਮੰਤਰੀ ਨੇ ਇਸ ਦੇ ਨਾਲ ਹੀ ਹਦਾਇਤ ਦਿੱਤੀ ਕਿ ਜੇਕਰ ਸੁਵਿਧਾ ਕੇਂਦਰ ਦਾ ਕੋਈ ਵੀ ਮੁਲਾਜ਼ਮ ਛੁੱਟੀ ‘ਤੇ ਜਾਂਦਾ ਹੈ ਤਾਂ ਉਸ ਦਾ ਹੱਲ ਲੱਭਿਆ ਜਾਵੇ ਅਤੇ ਉਸ ਦੀ ਥਾਂ ‘ਤੇ ਕੋਈ ਹੋਰ ਮੁਲਾਜ਼ਮ ਨੂੰ ਨਿਯੁਕਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: CM ਮਾਨ ਦੇ ‘ਆਪ’ MLAs ਨੂੰ ਹੁਕਮ, ‘ਜਲਦ ਸਮੱਸਿਆਵਾਂ ਦੇ ਬਲਿਊ ਪ੍ਰਿੰਟ ਤੇ ਵਿਕਾਸ ਲਈ ਯੋਜਨਾ ਤਿਆਰ ਕਰੋ’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਨੇ ਜ਼ੀਰਕਪੁਰ ਵਿੱਚ ਅੱਧੀ ਰਾਤ ਨੂੰ ਸੜਕ ‘ਤੇ ਉਤਰ ਕੇ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਸੀ। ਇਸ ਦੇ ਨਾਲ ਹੀ ਜਿਨ੍ਹਾਂ ਬੱਸਾਂ ਦਾ ਟੈਕਸ ਨਹੀਂ ਭਰਿਆ ਗਿਆ ਸੀ, ਉਨ੍ਹਾਂ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਸੀ ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”