ਪਹਾੜੀ ਖੇਤਰਾਂ ਵਿੱਚ ਲਗਾਤਰ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਸੂਬੇ ਦੇ ਰਾਜਨੀਤਿਕ ਪਾਰਟੀਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸ਼ਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਵਿਚਾਲੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਖੇ ਦੌਰਾ ਕੀਤਾ ਅਤੇ ਦੁਕਾਨਦਾਰ ਨੂੰ ਕਿਸੇ ਵੀ ਚੀਜ਼ ਦੇ ਰੇਟ ਵੱਧ ਨਾ ਲਗਾਉਣ ਦੀ ਅਪੀਲ ਕੀਤੀ।

MLA ਕੁਲਦੀਪ ਸਿੰਘ ਧਾਲੀਵਾਲ ਖੁਦ ਵੱਖ ਵੱਖ ਦੁਕਾਨਾਂ ਵਿੱਚ ਗਏ ਅਤੇ ਦੁਕਾਨਦਾਰਾਂ ਨੂੰ ਹੱਥ ਜੋੜ ਕੇ ਕਿਹਾ ਕਿ ਸਰ ਜੀ ਹੜ੍ਹ ਆਏ ਹੋਏ ਨੇ ਮੇਰੀ ਬੇਨਤੀ ਹੈ ਕਿ ਰੇਟ ਵੱਧ ਨਾ ਲਗਾਇਓ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਰੇਟ ਵੱਧ ਲਗਾਉਣ ਵਾਲੇ ਦੁਕਾਨਦਾਰਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਹੜਾ ਵੀ ਦੁਕਾਨਦਾਰ ਕਾਲਾਬਾਜ਼ਾਰੀ ਕਰ ਰਿਹਾ ਹੈ, ਮੈਂ ਉਸ ਦੀ ਦੁਕਾਨ ਸੀਲ ਕਰਵਾ ਦੇਵਾਂਗਾ।
ਇਹ ਵੀ ਪੜ੍ਹੋ : PM ਮੋਦੀ ਨੇ ਜਸਵਿੰਦਰ ਭੱਲਾ ਦੇ ਦਿ.ਹਾਂ/ਤ ‘ਤੇ ਪ੍ਰਗਟਾਇਆ ਦੁੱਖ, ਕਾਮੇਡੀਅਨ ਭੱਲਾ ਦੀ ਪਤਨੀ ਨੂੰ ਭੇਜਿਆ ਪੱਤਰ
ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਮਜਬੂਰ ਨਾ ਕਰੋ, ਹੜ੍ਹਾਂ ਕਾਰਨ ਲੋਕ ਪਹਿਲਾਂ ਹੀ ਪਰੇਸ਼ਾਨ ਹਨ। ਇਸ ਸਮੇਂ ਜਿਸ ਨੇ ਵੀ ਮਜਬੂਰੀ ਦਾ ਫਾਇਦਾ ਚੁੱਕਿਆ, ਮੈਂ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਵਾਂਗਾ। ਜਮਾਂ ਖੋਰੀ ਕਰਨ ਅਤੇ ਵੱਧ ਰੇਟ ਲਾਉਣ ਵਾਲਿਆਂ ਦੀ ਦੁਕਾਨ ਨੂੰ ਬੰਦ ਕੀਤਾ ਜਾਵੇਗਾ। ਹਾਲਾਤ ਬਹੁਤ ਨਾਜ਼ੁਕ ਨੇ ਹਰ ਇੱਕ ਨੂੰ ਰਲ-ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























