ਬਿਕਰਮ ਸਿੰਘ ਮਜੀਠੀਆ ਨੂੰ ਅੱਜ 7 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਮੋਹਾਲੀ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਵੱਲੋਂ ਮਜੀਠੀਆ ਦੇ ਰਿਮਾਂਡ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਕੋਰਟ ਨੇ ਮਜੀਠੀਆ ਨੂੰ ਹੋਰ 4 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। 6 ਜੁਲਾਈ ਨੂੰ ਮੁੜ ਮਾਮਲੇ ਦੀ ਸੁਣਵਾਈ ਹੋਵੇਗੀ।
ਹੁਣ ਮੁੜ ਵਿਜੀਲੈਂਸ ਰਿਮਾਂਡ ‘ਤੇ ਬਿਕਰਮ ਮਜੀਠੀਆ ਰਹਿਣਗੇ। ਵਿਜੀਲੈਂਸ ਦੀ ਟੀਮ ਬਿਕਰਮ ਮਜੀਠੀਆ ਤੋਂ 4 ਦਿਨ ਹੋਰ ਪੁੱਛਗਿੱਛ ਕਰੇਗੀ। ਬਿਕਰਮ ਸਿੰਘ ਮਜੀਠੀਆ ਨੂੰ ਹੁਣ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੁਰੂਕਸ਼ੇਤਰ ‘ਚ ਮਾਰਕੰਡਾ ਨਦੀ ਦਾ ਟੁੱ.ਟਿ/ਆ ਬੰਨ੍ਹ, 15 ਤੋਂ 20 ਫੁੱਟ ਦਾ ਪਿਆ ਪਾੜ, ਪਾਣੀ ‘ਚ ਡੁੱ.ਬੀ/ਆਂ ਫ਼ਸਲਾਂ
ਵੀਡੀਓ ਲਈ ਕਲਿੱਕ ਕਰੋ -:
























