ਰੋਪੜ ਵਿਚ ਹਿੰਦੂ ਨੇਤਾ ਵਿਕਾਸ ਬੱਗਾ ਕਤਲਕਾਂਡ ਵਿਚ ਅੱਜ ਮੋਹਾਲੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਰੋਪੜ ਪੁਲਿਸ ਨਾਲ ਮਿਲ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਮਨਦੀਪ ਕੁਮਾਰ ਉੁਰਫ ਮੰਗੀਤੇ ਸੁਰੇਂਦਰ ਕੁਮਾਰ ਰਿੱਕਾ ਵਜੋਂ ਹੋਈ ਹੈ। ਪੁਲਿਸ ਨੇ ਹਮਲਾਵਰਾਂ ਦੇ ਕਬਜ਼ੇ ਤੋਂ 32 ਬੋਰ ਦੀਆਂ ਦੋ ਪਿਸਤੌਲਾਂ, 16 ਜ਼ਿੰਦਾ ਕਾਰਤੂਸ ਤੇ ਇਕ ਖਾਲੀ ਕਾਰਤੂਸ ਨਾਲ ਘਟਨਾ ਵਿਚ ਸ਼ਾਮਲ ਟੀਵੀਐੱਸ ਜੂਪੀਟਰ ਸਕੂਟੀ ਨੂੰ ਬਰਾਮਦ ਕੀਤਾ ਹੈ।
ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਲੋਕ ਵਿਦੇਸ਼ੀ ਅੱਤਵਾਦੀ ਮਾਡਿਊਲ ਦਾ ਹਿੱਸਾ ਹੈ ਜੋ ਕਿ ਪੁਰਤਗਾਲ ਤੇ ਹੋਰ ਥਾਵਾਂ ਤੋਂ ਸੰਚਾਲਿਤ ਹੋ ਰਿਹਾ ਸੀ। ਇਹ ਦੋਵੇਂ ਮੁਲਜ਼ਮ ਵਿਦੇਸ਼ੀ ਅੱਤਵਾਦੀ ਮਾਸਟਰਮਾਈਂਡ ਲਈ ਕੰਮ ਕਰਦੇ ਹਨ। ਇਸ ਦੇ ਬਦਲੇ ਇਨ੍ਹਾਂ ਨੂੰ ਪੈਸਾ ਮਿਲਦਾ ਹੈ। ਇਸ ਦੀ ਜਾਣਕਾਰੀ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: