ਮੋਹਾਲੀ ਹਾਦਸੇ ਤੋਂ ਬਾਅਦ ਪੰਜਾਬ ਦੀ CM ਭਗਵੰਤ ਮਾਨ ਸਰਕਾਰ ਸਖਤ ਨਜ਼ਰ ਆ ਰਹੀ ਹੈ । ਮਾਨ ਸਰਕਾਰ ਨੇ ਮੋਹਾਲੀ ਹਾਦਸੇ ਤੋਂ ਸਬਕ ਲੈਂਦੇ ਹੋਏ ਪੰਜਾਬ ਵਿੱਚ ਹਰ ਥਾਂ ਲੱਗਣ ਵਾਲੇ ਮੇਲੇ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਹੁਣ ਕਿਸੇ ਵੀ ਤਰ੍ਹਾਂ ਦਾ ਮੇਲਾ ਆਯੋਜਿਤ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਤੋਂ ਆਗਿਆ ਲੈਣਾ ਜ਼ਰੂਰੀ ਹੋਵੇਗਾ। ਅਹਿਜਾ ਨਾ ਕਰਨ ਵਾਲਿਆਂ ‘ਤੇ FIR ਦਰਜ ਹੋਵੇਗੀ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਸਰਕਾਰ ਵੱਲੋਂ ਹੁਕਮ ਕੀਤੇ ਗਏ ਹਨ ਕਿ ਜੇਕਰ ਕਿਸੇ ਵੀ ਜ਼ਿਲ੍ਹੇ ਵਿੱਚ ਮੇਲੇ ਵਿੱਚ ਝੂਲੇ ਲਗਾਏ ਜਾਂਦੇ ਹਨ ਤਾਂ ਮਨਜੂਰੀ ਦੇ ਹਿਸਾਬ ਨਾਲ ਹੀ ਨਿਯਮ ਹੋਣਗੇ, ਨਹੀਂ ਤਾਂ ਨਾਲ ਦੀ ਨਾਲ ਹੀ ਕੇਸ ਦਰਜ ਕੀਤਾ ਜਾਵੇਗਾ । ਇਸ ਤੋਂ ਇਲਾਵਾ ਹਰ ਜ਼ਿਲ੍ਹੇ ਵਿੱਚ ਮੇਲੇ ਲਈ ਵੱਖਰੇ ਤੌਰ ‘ਤੇ ਇੱਕ ਕਮੇਟੀ ਵੀ ਬਣਾਈ ਜਾਵੇਗੀ, ਜਿਸ ਵਿੱਚ ਡੀਸੀ ਸਮੇਤ ਐਸਡੀਐਮ ਅਤੇ ਐਸਐਸਪੀ ਸਮੇਤ ਉਚ ਅਧਿਕਾਰੀ ਸ਼ਾਮਲ ਹੋਣਗੇ। ਇਹ ਕਮੇਟੀ ਜ਼ਿਲ੍ਹੇ ਵਿੱਚ ਲੱਗਣ ਵਾਲੇ ਹਰ ਮੇਲੇ ਵਿੱਚ ਸਾਰੇ ਮਾਪਦੰਡਾਂ ਨੂੰ ਖੁਦ ਚੈਕ ਕਰੇਗੀ। ਜ਼ਿਲ੍ਹੇ ਦੀ ਪੁਲਿਸ ਦਾ ਵੀ ਮੇਲੇ ਉਪਰ ਪੂਰੀ ਨਜ਼ਰ ਰਹੇਗੀ ਅਤੇ ਗਸ਼ਤ ਗੱਡੀਆਂ ਵੀ ਮੌਕੇ ਉਪਰ ਮੌਜੂਦ ਰਹਿਣਗੀਆਂ, ਜੋ ਕਿ ਮੇਲੇ ਦੀ ਸਮੇਂ-ਸਮੇਂ ‘ਤੇ ਚੈਕਿੰਗ ਕਰਨਗੀਆਂ।
ਇਹ ਵੀ ਪੜ੍ਹੋ: ਅਮਰੀਕਾ ‘ਚ ਹੁਣ ਸਿਰਫ 80 ਲੱਖ ‘ਚ ਤਿਆਰ ਹੋ ਰਹੇ ਨੇ ਬਾਸਕਏਬਲ ਘਰ, ਬਣਨ ‘ਚ ਲੱਗਦਾ ਹੈ 1 ਘੰਟੇ ਦਾ ਸਮਾਂ
ਸਥਾਨਕ ਸਿਵਲ ਸਰਜਨ ਨੂੰ ਵੀ ਹਰ ਝੂਲੇ ਦੀ ਜਾਣਕਾਰੀ ਦੇਣੀ ਪਵੇਗੀ। ਪ੍ਰਸ਼ਾਸਨ ਨੂੰ ਮੇਲੇ ਵਾਲੀ ਜਗ੍ਹਾ ‘ਤੇ ਲਗਾਏ ਜਾਣ ਵਾਲੇ ਸਾਰੇ ਝੂਲਿਆਂ ਦੀ ਉਚਾਈ ਤੋਂ ਲੈ ਕੇ ਹੋਰ ਤਕਨੀਕੀ ਜਾਣਕਾਰੀ ਪਹਿਲਾਂ ਦੇਣੀ ਪਵੇਗੀ। ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਹੋਵੇਗੀ। ਮਨਜ਼ੂਰੀ ਮਿਲਣ ਤੋਂ ਬਾਅਦ ਹੀ ਉਨ੍ਹਾਂ ਦਾ ਸੰਚਾਲਨ ਸ਼ੁਰੂ ਕੀਤਾ ਜਾ ਸਕੇਗਾ।
ਦੱਸ ਦੇਈਏ ਕਿ ਪੰਜਾਬ ਵਿੱਚ ਇੱਕ ਸਾਲ ਵਿੱਚ 87 ਵੱਡੇ ਅਤੇ ਛੋਟੇ-ਵੱਡੇ 300 ਤੋਂ ਵੱਧ ਮੇਲੇ ਆਯੋਜਿਤ ਕੀਤੇ ਜਾਂਦੇ ਹਨ। ਰਾਜ ਵਿੱਚ ਮੁੱਖ ਤੌਰ ‘ਤੇ ਅਨੰਦਪੁਰ ਸਾਹਿਬ ਦਾ ਹੋਲਾ-ਮੁਹੱਲਾ, ਫਤੇਹਗਢ੍ਹ ਸਾਹਿਬ ਦਾ ਜੋੜ ਮੇਲਾ, ਮੁਕਤਸਰ ਦਾ ਮਾਘੀ ਮੇਲਾ, ਲੁਧਿਆਣਾ ‘ਚ ਛਪਾਰ ਦਾ ਮੇਲਾ ਤੇ ਅੰਮ੍ਰਿਤਸਰ ਵਿੱਚ ਵੈਸਾਖੀ ਦਾ ਮੇਲਾ ਆਯੋਜਿਤ ਹੁੰਦੇ ਹਨ। ਇਨ੍ਹਾਂ ਮੇਲਿਆਂ ਨਾਲ ਸਬੰਧਿਤ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਸੁਝਾਅ ਦੇਣ ਲਈ ਕਿਹਾ ਗਿਆ ਹੈ, ਕਿਉਂਕਿ ਇਨ੍ਹਾਂ ਮੇਲਿਆਂ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: