ਮਾਂ ਚਰਨ ਕੌਰ ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਤੋਂ ਪਹਿਲਾਂ ਇਕ ਪੋਸਟ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਦਾ ਦਰਦ ਦਿਖਾਈ ਦਿੱਤਾ ਹੈ। ਪੋਸਟ ਵਿਚ ਮਾਤਾ ਚਰਨ ਕੌਰ ਨੇ ਲਿਖਿਆ ਹੈ-
ਸ਼ੁੱਭ ਪੁੱਤ ਮੈਂ ਅਕਸਰ ਤੁਹਾਨੂੰ ਇਹੀ ਕਿਹਾ ਕਰਦੀ ਸੀ ਕਿ ਸਦਾ ਪੁੱਤ ਸੱਚ ਤੇ ਸਹੀ ਦਾ ਸਾਥ ਦੇਣਾ ਤੇ ਬੇਟਾ ਆਪਣੀ ਆਵਾਜ਼ ਨੂੰ ਗਲਤ ਤੇ ਜ਼ੁਲਮ ਦੇ ਖਿਲਾਫ ਵੀ ਬਿਨਾਂ ਡਰੇ ਬੁਲੰਦ ਰੱਖਣਾ ਕਿਉਂਕਿ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਨਿਰਪੱਖ ਵਿਚਾਰਧਾਰਾ ਹੁੰਦੀ ਐ, ਜੋ ਉਸ ਨੂੰ ਭੇੜ ਚਾਲ ਦਾ ਹਿੱਸਾ ਨਹੀਂ ਬਣਨ ਦਿੰਦੀ, ਪਰ ਬੇਟਾ ਅੱਜ ਇਨ੍ਹਾਂ ਗੱਲਾਂ ਦੇ ਉਲਟ। ਦੁਨੀਆ ਦੀ ਅਸਲੀਅਤ ਨੂੰ ਵਾਪਰਦੀ ਦੇਖ ਰਹੀ ਆ, ਮੈਂ ਅੱਜ ਕੁਝ ਚਿਹਰਿਆਂ ਨੂੰ ਬੋਲਦੇ ਸੁਣਦੀ ਆ, ਇਕੱਠ ਵਿਚ ਤੁਰਦੇ ਦੇਖਦੀ ਹਾਂ ਪਰ ਗਲਤ ਦੇ ਖਿਲਾਫ ਬੋਲਦੇ ਨਹੀਂ ਸਗੋਂ ਸਿਆਸਤ ਵਿਚ ਪੈਰ ਰੱਖ ਰਹੇ ਨਵੇਂ ਚਿਹਰਿਆਂ ਦਾ ਸਮਰਥਨ ਕਰਦੇ, ਮੈਂਤੁਹਾਡੇ ਜਾਣ ਬਾਅਦ ਕਦੇ ਇਨ੍ਹਾਂ ਚਿਹਰਿਆਂ ਨੂੰ ਬੋਲਦੇ ਤਾਂ ਕਿ ਕਦੇ ਤੁਹਾਡਾ ਜ਼ਿਕਰ ਕਰਦੇ ਵੀ ਨਹੀਂ ਦੇਖਿਆ। ਕਦੇ-ਕਦੇ ਤੁਹਾਡੇ ਚੁਮੇ ਰਾਹ ਵਿਚ ਤੁਰਦੇ ਲੋਕ ਤੁਹਾਨੂੰ ਛੱਡ ਜਦੋਂ ਦੁਨੀਆ ਦੀ ਹਰ ਗੱਲ ਕਰਦੇ ਆ ਤਾਂ ਮਨ ਦੇਖ ਥੋੜ੍ਹਾ ਉਦਾਸ ਹੁੰਦਾ।
ਇਹ ਵੀ ਪੜ੍ਹੋ : BJP ਆਗੂ ਸਵਰਨ ਸਲਾਰੀਆ ‘ਆਪ’ ‘ਚ ਸ਼ਾਮਲ, CM ਮਾਨ ਦੀ ਹਾਜ਼ਰੀ ‘ਚ ਜੁਆਇਨ ਕੀਤੀ ਪਾਰਟੀ
ਮਾਤਾ ਚਰਨ ਕੌਰ ਇਸ ਪੋਸਟ ਦੇ ਵਿਚ ਭਾਵੁਕ ਨਜ਼ਰ ਆਏ ਹ ਨਤੇ ਕਿਤੇ ਨਾ ਕਿਤੇ ਉਨ੍ਹਾਂ ਦਾ ਇਸ਼ਾਰਾ ਸਿਆਸਤਦਾਨਾਂ ਵੱਲ ਹੈ। ਕੁਝ ਲੋਕ ਜੋ ਮੂਸੇਵਾਲਾ ਦੇ ਨਾਲ ਸਨ, ਉਸ ਨੂੰ ਆਪਣਾ ਭਰਾ ਕਹਿੰਦੇ ਸਨ, ਉਹ ਦੁਨੀਆ ਦੀਆਂ ਤਮਾਮ ਗੱਲਾਂ ਕਰਦੇ ਹਨ ਪਰ ਜਦੋਂ ਸਿੱਧੇ ਦੇ ਇਨਸਾਫ ਦੀ ਗੱਲ ਆਉਂਦੀ ਹੈ ਤਾਂ ਉਹ ਚੁੱਪ ਹੋ ਜਾਂਦੇ ਹਨ। ਭਾਵੇਂ ਮਾਤਾ ਚਰਨ ਕੌਰ ਨੂੰ ਪ੍ਰਮਾਤਮਾ ਦੇ ਇਕ ਹੋਰ ਪੁੱਤ ਦੀ ਦਾਤ ਬਖਸ਼ੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਆਪਣਾ ਪੁੱਤ ਯਾਦ ਆ ਹੀ ਜਾਂਦਾ ਹੈ।