ਫਰੀਦਕੋਟ ਦੇ ਪੰਜਗਰਾਈਂ ਕਲਾਂ ਇਲਾਕੇ ਦੀਆਂ ਮੁੱਖ ਸੜਕਾਂ ‘ਤੇ ਅਵਾਰਾ ਪਸ਼ੂ ਵਾਹਨ ਚਾਲਕਾਂ, ਰਾਹਗੀਰਾਂ ਅਤੇ ਆਮ ਲੋਕਾਂ ਲਈ ਜਾਨ ਦਾ ਖੋਹ ਬਣ ਰਹੇ ਹਨ। ਪੰਜਗਰਾਈਂ ਕਲਾਂ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਨੇੜੇ ਅਵਾਰਾ ਪਸ਼ੂ ਨਾਲ ਮੋਟਰਸਾਈਕਲ ਟਕਰਾਉਣ ‘ਤੇ ਪੰਜਗਰਾਈਂ ਕਲਾਂ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ।
ਸਾਬਕਾ ਪੰਚ ਰਾਮ ਸਿੰਘ ਅਤੇ ਨੰਬਰਦਾਰ ਬਲਕਾਰ ਸਿੰਘ ਕਾਕਾ ਨੇ ਦਸਿਆ ਕਿ ਜਗਰਾਜ ਸਿੰਘ (35) ਪੁੱਤਰ ਅਮਰ ਸਿੰਘ ਵਾਸੀ ਪੰਜਗਰਾਈਂ ਕਲਾਂ ਜੋ ਸੇਵੀਆਂ ਵੇਚਣ ਦਾ ਕੰਮ ਕਰਦਾ ਸੀ, ਅਪਣੇ ਮੋਟਰਸਾਈਕਲ ‘ਤੇ ਸਮਾਲਸਰ ਤੋਂ ਪੰਜਗਰਾਈਂ ਕਲਾਂ ਨੂੰ ਆ ਰਿਹਾ ਸੀ। ਪੰਜਗਰਾਈਂ ਕਲਾਂ ਦੇ ਖੇਡ ਸਟੇਡੀਅਮ ਦੇ ਸਾਹਮਣੇ ਅਚਾਨਕ ਅਵਾਰਾ ਪਸ਼ੂ ਆਉਣ ‘ਤੇ ਮੋਟਰਸਾਈਕਲ ਪਸ਼ੁ ਨਾਲ ਟਕਰਾ ਕੇ ਸੜਕ ‘ਤੇ ਡਿੱਗ ਗਿਆ।
ਇਹ ਵੀ ਪੜ੍ਹੋ : ਕੈਨੇਡਾ ਦੇ ਮਾਂਟਰੀਆਲ ਏਅਰਪੋਰਟ ‘ਤੇ ਪੰਜਾਬਣ ਦੀ ਹੋਈ ਮੌ/ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ
ਸੜਕ ‘ਤੇ ਡਿੱਗਣ ਕਾਰਨ ਜਗਤਾਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਹਾਲਤ ਵਿੱਚ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਜਗਤਾਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਅਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਨੂੰ ਰੌਂਦਿਆਂ ਵਿਲਕਦਿਆਂ ਛੱਡ ਗਿਆ।
ਵੀਡੀਓ ਲਈ ਕਲਿੱਕ ਕਰੋ -:
























