ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਦੇ ਹੜ੍ਹ ਰਾਹਤ ਅਤੇ ਮੁੜ -ਵਸੇਬੇ ਲਈ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਚੜ੍ਹਦੀਕਲਾ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਵਿੱਚ ਆਪਣਾ ਵੱਡਾ ਯੋਗਦਾਨ ਦਿੱਤਾ ਹੈ। ਡਾ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।
ਡਾ. ਸਾਹਨੀ ਨੇ ਅਗਲੇ ਤਿੰਨ ਮਹੀਨਿਆਂ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਗਾਰ ਕੱਢਣ ਦੇ ਕਾਰਜਾਂ ਵਾਸਤੇ 50 ਟਰੈਕਟਰ ਅਤੇ 10 ਜੇ.ਸੀ.ਬੀ. ਮਸ਼ੀਨਾਂ ਅਤੇ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਬਿਮਾਰੀਆਂ ਦੇ ਪ੍ਰਕੋਪ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਪੰਚਾਇਤਾਂ ਨੂੰ 200 ਫੋਗਿੰਗ ਮਸ਼ੀਨਾਂ ਵੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਬਦਰੀਨਾਥ ਹਾਈਵੇਅ ‘ਤੇ ਅਚਾਨਕ ਡਿੱ.ਗਿ/ਆ ਪਹਾੜ, BJP ਸੰਸਦ ਮੈਂਬਰ ਅਨਿਲ ਬਲੂਨੀ ਨੇ ਭੱਜ ਕੇ ਬਚਾਈ ਜਾ/ਨ
ਇਸ ਦੇ ਨਾਲ ਹੀ, ਡਾ. ਸਾਹਨੀ ਵੱਲੋਂ ਅਜਨਾਲਾ ਵਿੱਚ ਇੱਕ ਸਮਰਪਤ ਮੈਗਾ ਵੇਅਰਹਾਉਸ ਵੀ ਸਥਾਪਤ ਕੀਤਾ ਗਿਆ ਹੈ। ਜਿੱਥੋਂ ਕਰੀਬ 1500 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਵੰਡਣ ਲਈ ਜ਼ਰੂਰੀ ਘਰੇਲੂ ਕਿੱਟਾਂ ਅਤੇ ਪਸ਼ੂਆਂ ਲਈ ਹਰ ਹਫ਼ਤੇ 250 ਕੁਇੰਟਲ ਚਾਰਾ ਆਦਿ ਇਕੱਠੇ ਕੀਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























