ਮੁਕਤਸਰ ਦੇ ਮਲੋਟ ‘ਚ ਸੋਮਵਾਰ ਸਵੇਰੇ 4 ਵਜੇ ਜ਼ਿਲਾ ਪੁਲਿਸ ਵੱਲੋਂ ਵੱਖ-ਵੱਖ ਦਸਤੇ ਬਣਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਕਿਸੇ ਵੀ ਕਰਮਚਾਰੀ ਨੂੰ ਇਸ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸਾਰਿਆਂ ਨੂੰ ਸਵੇਰੇ ਹੀ ਇੱਕ ਥਾਂ ਇਕੱਠੇ ਹੋਣ ਲਈ ਕਿਹਾ ਗਿਆ।
ਐਸਪੀ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਪੁਲਿਸ ਦਸਤੇ ਬਣਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਨਸ਼ਾ ਵੇਚਣ ਦੀਆਂ ਕਈ ਸ਼ਿਕਾਇਤਾਂ ਆਈਆਂ ਸਨ। ਜਿਸ ‘ਤੇ ਪਹਿਲਾਂ ਵੀ ਐਨਡੀਪੀਐਸ ਦੇ ਕੇਸ ਦਰਜ ਹਨ। ਪੁਲਿਸ ਨੇ ਇਸ ਕਾਰਵਾਈ ਨੂੰ ਗੁਪਤ ਰੱਖਿਆ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਇਸ ਮੌਕੇ ਐਸ.ਪੀ (ਡੀ) ਰਮਨਦੀਪ ਭੁੱਲਰ, ਐਸ.ਪੀ ਕੁਲਵੰਤ ਰਾਏ, ਡੀ.ਐਸ.ਪੀ (ਸਬ ਡਵੀਜ਼ਨ ਮੁਕਤਸਰ) ਸਤਨਾਮ ਸਿੰਘ, ਡੀ.ਐਸ.ਪੀ (ਡੀ) ਜਸਪਾਲ ਸਿੰਘ, ਡੀ.ਐਸ.ਪੀ ਮਲੋਟ ਫਤਿਹ ਸਿੰਘ ਬਰਾੜ, ਡੀ.ਐਸ.ਪੀ (ਐਚ) ਰਵਿੰਦਰ ਸਿੰਘ, ਇੰਸਪੈਕਟਰ ਰਮਨ ਕੁਮਾਰ ਅਤੇ ਹੋਰ ਕਈ ਥਾਣਿਆਂ ਦੇ ਐਸ.ਐਚ.ਓਜ਼. ਇਸ ਸਰਚ ਆਪਰੇਸ਼ਨ ਵਿੱਚ ਮੌਜੂਦ ਰਹੇ।