ਨਵਦੀਪ ਜਲਬੇੜਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਨਵਦੀਪ ਜਲਬੇੜਾ ਖਿਲਾਫ਼ ਲੁਧਿਆਣਾ ਵਿੱਚ FIR ਦਰਜ ਹੋਈ ਹੈ। ਇਹ ਕਾਰਵਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਦੌਰਾਨ ਵਿਵਾਦਿਤ ਟਿੱਪਣੀ ਦੇ ਮਾਮਲੇ ਵਿੱਚ ਕੀਤੀ ਗਈ ਹੈ। ਵਿਵਾਦਿਤ ਟਿੱਪਣੀ ਦੇ ਮਾਮਲੇ ਵਿੱਚ ਬ੍ਰਾਹਮਣ ਸਮਾਜ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਲੁਧਿਆਣਾ ਵਿੱਚ FIR ਦਰਜ ਹੋਣ ਤੋਂ ਬਾਅਦ ਨਵਦੀਪ ਜਲਬੇੜਾ ਦਾ ਬਿਆਨ ਸਾਹਮਣੇ ਆਇਆ ਹੈ। ਜਲਬੇੜਾ ਨੇ ਕਿਹਾ ਕਿ ਅਸੀਂ ਬਾਬੇ ਨਾਨਕ ਦੀ ਸੋਚ ‘ਤੇ ਪਹਿਰਾ ਦਿੰਦੇ ਰਹਾਂਗੇ। ਅਸੀਂ ਪਾਖੰਡ ਖਿਲਾਫ਼ ਤੇ ਦਿੱਲੀ ਦੀ ਗੰਦੀ ਰਾਜਨੀਤੀ ਖਿਲਾਫ਼ ਬੋਲਦੇ ਰਹਾਂਗੇ। ਬਾਬੇ ਨਾਨਕ ਦੀ ਚੰਗੀ ਰਾਜਨੀਤੀ ਜੋ ਸਾਰਿਆਂ ਨੂੰ ਇੱਕ ਕਰਦੀ ਹੈ, ਦੀ ਵੀ ਗੱਲ ਕਰਾਂਗੇ। ਅਸੀਂ ਜੇਲ੍ਹਾਂ ਤੇ ਕੇਸਾਂ ਤੋਂ ਨਹੀਂ ਡਰਦੇ। ਅਸੀਂ ਚੜ੍ਹਦੀ ਕਲਾ ‘ਚ ਰਹਾਂਗੇ ਜਿਸ ਤੋਂ ਜਿੰਨਾ ਜ਼ੋਰ ਲੱਗਦਾ ਲਗਾ ਲਓ।
ਇਹ ਵੀ ਪੜ੍ਹੋ : ਸੋਨਭੱਦਰ ‘ਚ ਮਾਈਨਿੰਗ ਦੌਰਾਨ ਹਾ.ਦਸਾ : ਜ਼ਮੀਨ ਖਿਸਕਣ ਕਾਰਨ ਕਈ ਮਜ਼ਦੂਰ ਮਲਬੇ ਹੇਠਾਂ ਦਬੇ, ਇੱਕ ਦੀ ਗਈ ਜਾ.ਨ
ਵੀਡੀਓ ਲਈ ਕਲਿੱਕ ਕਰੋ -:
























