New guidelines issued : ਚੰਡੀਗੜ੍ਹ : ਸੂਬਾ ਸਰਕਾਰ ਨੇ 15 ਅਕਤੂਬਰ 2020 ਤੋਂ ਸਕੂਲਾਂ ਨੂੰ ਅੰਸ਼ਿਕ ਤੌਰ ’ਤੇ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਪਰ ਕੁਝ ਸ਼ਰਤਾਂ ਨਾਲ ਲਗਾਈਆਂ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਸਿਰਫ 9ਵੀਂ ਤੋਂ 12ਵੀਂ ਦੇ ਵਿਦਿਆਰਥੀ ਹੀ ਸਕੂਲ ਆ ਸਕਣਗੇ ਤੇ ਇਸ ਵਾਸਤੇ ਹਰ ਵਿਦਿਆਰਥੀ ਦੇ ਮਾਪਿਆਂ ਤੋਂ ਪ੍ਰਵਾਨਗੀ ਲੈਣੀ ਪਵੇਗੀ। ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ Ph.D. ਸਕਾਲਰ ਵਿਦਿਆਰਥੀ ਜੋ ਕਿ ਸਾਇੰਸ ਤੇ ਟੈਕਨਾਲੋਜੀ ਸਟ੍ਰੀਮ ਨੂੰ ਬਲਾਕ ਕਰਦੇ ਹਨ ਜਿਨ੍ਹਾਂ ਨੂੰ ਲੈਬਾਰਟਰੀ ‘ਚ ਐਕਸਪੈਰੀਮੈਂਟ ਕਰਨ ਦੀ ਲੋੜ ਪੈਂਦੀ ਹੈ ਉਹ ਲੋਕ 15 ਤਰੀਕ ਤੋਂ ਆਪਣੇ ਇੰਸਟੀਚਿਊਟ ‘ਚ ਜਾ ਸਕਣਗੇ।
ਇਸ ਦੇ ਨਾਲ ਹੀ 15 ਤਰੀਕ ਤੋਂ ਸੋਸ਼ਲ ਅਕੈਡਮੀ ਸਪੋਰਟਸ ਐਂਟਰਟੇਨਮੈਂਟ ਕਲਚਰਲ ਰਿਲੀਜੀਅਸ ਵਿਆਹ ਅਤੇ ਪਾਲੀਟੀਕਲ ਫੰਕਸ਼ਨਾਂ ਲਈ ਜਿਥੇ 100 ਲੋਕਾਂ ਦੀ ਹੀ ਇਜਾਜ਼ਤ ਸੀ 15 ਤਰੀਕ ਤੋਂ ਬਾਅਦ ਗਿਣਤੀ ਨੂੰ ਵਧਾ ਕੇ 200 ਤੱਕ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕੱਠ ਲਈ ਸੋਸ਼ਲ ਡਿਸਟੈਂਸਿੰਗ ਦਾ ਪਾਲਣਾ ਕਰਨਾ ਜ਼ਰੂਰੀ ਹੋਵੇਗਾ ਤੇ ਗੇਟ ‘ਤੇ ਸਾਰਿਆਂ ਦੀ ਥਰਮਲ ਸਕੈਨਿੰਕ ਵੀ ਕਰਵਾਉਣੀ ਜ਼ਰੂਰੀ ਹੋਵੇਗੀ ਇਸ ਤੋਂ ਇਲਾਵਾ ਜੇਕਰ ਕਿਸੇ ਖੁੱਲ੍ਹੀ ਥਾਂ ‘ਤੇ ਕੋਈ ਫੰਕਸ਼ਨ ਕਰਵਾਇਆ ਜਾਂਦਾ ਹੈ ਤਾਂ ਇਸ ਲਈ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਇਜਾਜ਼ਤ ਲੈਣੀ ਹੋਵੇਗੀ ਤੇ ਉਥੇ 100 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਹੀਂ ਹੋਵੇਗਾ।