ਜੰਮੂ ਦੇ ਮਾਤਾ ਵੈਸ਼ਨੋ ਦੇਵੀ ਮਾਰਗ ‘ਤੇ ਬੀਤੇ ਦਿਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ, ਜਿਸ ‘ਚ ਗੁਰਦਾਸਪੁਰ ਦੇ ਬਟਾਲਾ ਨਜ਼ਦੀਕ ਪੈਂਦੇ ਇਤਿਹਾਸਿਕ ਕਸਬਾ ਧਿਆਨਪੁਰ ਵਿਖੇ ਦੀ ਰਹਿਣ ਵਾਲੀ ਵਿਆਹੁਤਾ ਦੀ ਮੌਤ ਹੋ ਗਈ। ਸਪਨਾ ਦਾ ਇੱਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਆਪਣੇ ਪਤੀ ਨਾਲ ਕਿਸੇ ਧਾਰਮਿਕ ਸਥਾਨ ‘ਤੇ ਗਈ ਸੀ ਪਰ ਹਾਦਸੇ ਨੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ।

Newly wed woman died
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਧਿਆਨਪੁਰ ਦੇ ਰਹਿਣ ਵਾਲੇ ਅਮਿਤ ਕੁਮਾਰ ਦਾ ਵਿਆਹ ਸਪਨਾ ਵਾਸੀ ਅੰਮ੍ਰਿਤਸਰ ਨਾਲ ਹੋਇਆ ਸੀ। ਦੋਵੇਂ 1 ਸਤੰਬਰ ਦੀ ਸ਼ਾਮ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਪਣੇ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਨ ਗਏ ਸਨ। ਅਚਾਨਕ ਜ਼ਮੀਨ ਖਿਸਕਣ ਕਾਰਨ ਸਪਨਾ ‘ਤੇ ਭਾਰੀ ਪੱਥਰ ਆ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਨੂੰ ਅਕਤੂਬਰ ‘ਚ ਮਿਲਣਗੇ 400 ਮਾਹਿਰ ਡਾਕਟਰ, ਭਰਤੀ ਪ੍ਰਕਿਰਿਆ ਸ਼ੁਰੂ : ਮੰਤਰੀ ਡਾ. ਬਲਬੀਰ ਸਿੰਘ
ਦੱਸਿਆ ਜਾ ਰਿਹਾ ਹੈ ਸਪਨਾ ਆਪਣੇ ਮਾਤਾ ਪਿਤਾ ਦੀ ਇਕਲੋਤੀ ਔਲਾਦ ਸੀ। ਅਮਿਤ ਕੁਮਾਰ ਪਹਿਲਾਂ ਵਿਦੇਸ਼ ‘ਚ ਸੀ, ਫਿਲਹਾਲ ਉਹ ਕਸਬਾ ਕੋਟਲੀ ਸੂਰਤ ਮੱਲ੍ਹੀ ‘ਚ ਜੂਸ ਬਾਰ ਚਲਾ ਰਿਹਾ ਹੈ। ਇਹ ਖਬਰ ਸੁਣ ਕੇ ਪਰਿਵਾਰ ‘ਚ ਰੋਣਾ ਆ ਗਿਆ। ਫਿਲਹਾਲ ਜੰਮੂ ਤੋਂ ਮਰਨ ਵਾਲੀ ਸਪਨਾ ਦੀ ਲਾਸ਼ ਅਜੇ ਧਿਆਨਪੁਰ ਨਹੀਂ ਪਹੁੰਚੀ ਹੈ। ਸੀਆਰਪੀ ਦੇ ਲੋਕ ਹੀ ਇਸ ਲਾਸ਼ ਨੂੰ ਧਿਆਨਪੁਰ ਲੈ ਕੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
























