ਪੰਜਾਬ ਬਾਰਡਰ ‘ਤੇ ਰਾਤ ਸਮੇਂ ਡਰੋਨ ਦਾ ਆਉਣਾ ਲਗਾਤਾਰ ਜਾਰੀ ਹੈ। ਧੁੰਦ ਦਾ ਫਾਇਦਾ ਚੁੱਕਦੇ ਹੋਏ ਪਾਕਿ ਤਸਕਰ ਹੈਰੋਇਨ ਤੇ ਹਥਿਆਰਾਂ ਦੀ ਖੇਪ ਨੂੰ ਭਾਰਤੀ ਸਰਹੱਦ ਵਿੱਚ ਪਹੁੰਚਾਉਣ ਦੀਆਂ ਨਾਪਾਕ ਕੋਸ਼ਿਸ਼ਾਂ ਵਿੱਚ ਜੁਟੇ ਰਹਿੰਦੇ ਹਨ, ਪਰ BSF ਨੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਨੂੰ ਇੱਕ ਵਾਰ ਨਾਕਾਮ ਕਰ ਦਿੱਤਾ। ਦਰਅਸਲ, ਪੰਜਾਬ ਦੇ ਗੁਰਦਾਸਪੁਰ ਸੈਕਟਰ ਵਿੱਚ ਰਾਤ ਨੂੰ 2 ਵਜੇ ਡਰੋਨ ਮੂਵਮੈਂਟ ਦੇਖਣ ਨੂੰ ਮਿਲੀ। ਜਿਸਨੂੰ ਬੀਐੱਸਐੱਫ ਦੇ ਜਵਾਨਾਂ ਨੇ ਤਕਰੀਬਨ 100 ਰਾਊਂਡ ਫਾਇਰ ਕਰ ਕੇ ਡਰੋਂ ਨੂੰ ਵਾਪਸ ਭੇਜ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਗੁਰਦਸਪੂਰ ਸੈਕਟਰ ਵਿੱਚ ਰਾਤ ਨੂੰ ਦੋ ਵਾਰ ਡਰੋਨ ਮੂਵਮੈਂਟ ਦੇਖਣ ਨੂੰ ਮਿਲੀ ਹੈ। ਰਾਤ 10.20 ਵਜੇ ਗੁਰਦਾਸਪੁਰ ਦੀ BOP ਚੰਦੂਵਡਾਲਾ ਵਿੱਚ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਿਨ੍ਹਾਂ ‘ਤੇ ਜਵਾਨਾਂ ਨੇ 26 ਰਾਊਂਡ ਫਾਇਰ ਕੀਤੇ। ਡਰੋਨ ਦੀ ਸਹੀ ਮੂਵਮੈਂਟ ਦੇਖਣ ਦੇ ਲਈ 6 ਰੌਸ਼ਨੀ ਬੰਬ ਵੀ ਦਾਗੇ ਗਏ। ਜਿਸ ਤੋਂ ਬਾਅਦ ਡਰੋਂ ਪਾਕਿਸਤਾਨ ਵਿੱਚ ਵਾਪਸ ਚਲਾ ਗਿਆ। ਚੰਦੂ ਵਡਾਲਾ ਦੀ ਘਟਨਾ ਤੋਂ ਕੁਝ ਮਿੰਟਾਂ ਬਾਅਦ 10.48 ਵਜੇ ਫਿਰ ਤੋਂ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਇਹ ਆਵਾਜ਼ BOP ਕਸੋਵਾਲ ਦੇ ਇਲਾਕੇ ਵਿੱਚ ਸੁਣਨ ਨੂੰ ਮਿਲੀ। ਜਿਸਦੇ ਬਾਅਦ ਤੈਨਾਤ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਜਵਾਨਾਂ ਨੇ 4 ਰੌਸ਼ਨੀ ਬੰਬ ਦਾਗ ਕੇ ਡਰੋਨ ਦੀ ਮੂਵਮੈਂਟ ਦਾ ਪਤਾ ਲਗਾਇਆ। ਉੱਥੇ ਹੀ 72 ਰਾਊਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨੀ ਸਰਹੱਦ ਵਿੱਚ ਵਾਪਸ ਪਰਤ ਗਿਆ।
ਇਸ ਘਟਨਾ ਤੋਂ ਬਾਅਦ BSF ਤੇ ਸਥਾਨਕ ਪੁਲਿਸ ਵੱਲੋਂ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ। ਬੀਤੇ ਸਾਲ ਦੀਆਂ ਘਟਨਾਵਣ ‘ਤੇ ਨਜ਼ਰ ਮਾਰੀ ਜਾਵੇ ਤਾਂ ਗੁਰਦਾਸਪੁਰ ਇਲਾਕੇ ਵਿੱਚ ਪੁਲਿਸ ਕਈ ਵਾਰ RDX ਤੇ ਗ੍ਰੇਨੇਡ ਬਰਾਮਦ ਕਰ ਚੁੱਕੀ ਹੈ। ਜਿਸ ਤੋਂ ਬਾਅਦ ਇਲਾਕੇ ਵਿੱਚ ਡਰੋਨ ਮੂਵਮੈਂਟ ‘ਤੇ ਖਾਸ ਨਜ਼ਰ ਰੱਖੀ ਜਾਂਦੀ ਹੈ। ਦੱਸ ਦੇਈਏ ਕਿ ਗੁਰਦਾਸਪੁਰ ਸੈਕਟਰ ਵਿੱਚ ਬੀਤੇ ਦਿਨਾਂ ਵਿੱਚ ਡਰੋਨ ਮੂਵਮੈਂਟ ਦੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਗੁਰਦਾਸਪੁਰ ਦੇ ਪਿੰਡ ਚੰਦੂ ਵਡਾਲਾ ਵਿੱਚ ਡਰੋਨ ਮੂਵਮੈਂਟ ਦੇਖਣ ਨੂੰ ਮਿਲੀ ਸੀ। ਜਿਸ ਤੋਂ ਬਾਅਦ ਸਰਚ ਆਪ੍ਰੇਸ਼ ਚਲਾਇਆ ਗਿਆ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਵੀਡੀਓ ਲਈ ਕਲਿੱਕ ਕਰੋ -: