ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡਾਂ ਵਿੱਚ ਮੁੜ ਤੋਂ ਪੰਚਾਇਤੀ ਚੋਣਾਂ ਹੋਣਗੀਆਂ। ਗਿੱਦੜਬਾਹਾ ਬਲਾਕ ਦੇ 20 ਪਿੰਡਾਂ ਵਿੱਚ 15 ਦਸੰਬਰ ਨੂੰ ਪੰਚਾਇਤੀ ਚੋਣ ਹੋਵੇਗੀ। ਕਾਗਜ਼ ਰੱਦ ਹੋਣ ਦੇ ਵਿਵਾਦ ਤੋਂ ਬਾਅਦ ਚੋਣਾਂ ਰੋਕੀਆਂ ਗਈਆਂ ਸਨ। ਪਰ ਹੁਣ ਰਾਜ ਚੋਣ ਕਮਿਸ਼ਨ ਨੇ ਚੋਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

Panchayat elections will be
ਦੱਸ ਦਈਏ ਕਿ ਚੋਣ ਕਮਿਸ਼ਨ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਰੱਦ ਕਰ ਦਿੱਤੀਆਂ ਸੀ। ਗਿੱਦੜਬਾਹਾ ਦੇ ਇਹ ਪਿੰਡ ਆਸ਼ਾ ਬੁੱਟਰ, ਦਾਦੂ ਮੁਹੱਲਾ ਮੱਲਾਂ, ਖਿੜਕੀਆਂ ਵਾਲਾ, ਵਾੜਾ ਕਿਸ਼ਨਪੁਰਾ, ਲੋਹਾਰਾ, ਬੁੱਟਰ ਸਰੀਂਹ, ਕੋਠੇ ਹਜੂਰੇ ਵਾਲਾ, ਕੋਠੇ ਢਾਬਾ, ਕੋਠੇ ਕੇਸਰ ਸਿੰਘ ਵਾਲਾ, ਭਾਰੂ, ਦੌਲਾ, ਕੋਠੇ ਹਿੰਮਤਪੁਰਾ, ਭੂੰਦੜ, ਲੁੰਡੇਵਾਲਾ, ਸਮਾਘ, ਮਾਨਾਂ ਵਾਲਾ, ਸੇਖਾ ਖੁੰਨਣ ਖੁਰਦ, ਮਧੀਰ, ਬੁੱਟਰ ਬਖੂਆਣਾ ਦੇ ਚੋਣ ‘ਤੇ ਰੋਕ ਲਗਾ ਦਿੱਤੀ ਗਈ ਸੀ।

Panchayat elections will be
ਇਸ ਦੇ ਨਾਲ ਹੀ ਕਿਹਾ ਸੀ ਕਿ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਲਈ ਬਾਅਦ ਵਿੱਚ ਨਵੀਆਂ ਤਰੀਕਾਂ ਜਾਰੀ ਕੀਤੀਆਂ ਜਾਣਗੀਆਂ। ਹੁਣ ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਵਿੱਚ ਪੰਚਾਇਤੀ ਚੋਣਾਂ 15 ਦਸੰਬਰ ਨੂੰ ਹੋਣਗੀਆਂ। ਪਿੰਡ ਦੌਲਾ ਦੇ ਵਿੱਚ ਸਰਪੰਚੀ ਦੀ ਚੋਣ ਅਤੇ ਬਾਕੀ ਦੇ ਪਿੰਡਾਂ ਵਿੱਚ ਪੰਚ ਦੀਆਂ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ : 101 ਕਿਸਾਨ ਅੱਜ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕਰਨਗੇ ਕੂਚ, ਅਲਰਟ ‘ਤੇ ਹਰਿਆਣਾ ਪੁਲਿਸ
ਵੀਡੀਓ ਲਈ ਕਲਿੱਕ ਕਰੋ -:
