Pathankot: 7 cases : ਪੂਰਾ ਵਿਸ਼ਵ ਕੋਰੋਨਾ ਵਿਰੁੱਧ ਲੜਾਈ ਲੜ ਰਿਹਾ ਹੈ। ਹਰ ਕੋਈ ਵੈਕਸੀਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ। ਰੋਜ਼ਾਨਾ ਸੂਬੇ ਵਿਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਪਠਾਨਕੋਟ ਤੋਂ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਪਠਾਨਕੋਟ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 69 ਹੋ ਗਈ ਹੈ ਤੇ ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਗਿਣਤੀ 30 ਹੈ। ਰਾਹਤ ਭਰੀ ਗੱਲ ਇਹ ਹੈ ਕਿ ਹੁਣ ਤਕ 36 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਸੂਬੇ ਵਿਚ ਦਿਨ ਚੜ੍ਹਦੇ ਹੀ ਕੋਰੋਨਾ ਦੇ 13 ਕੇਸ ਸਾਹਮਣੇ ਆਏ ਤੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਪਠਾਨਕੋਟ ਦੇ ਮਰੀਜ਼ ਦੀ ਮੌਤ ਹੋ ਗਈ। ਮੰਗਲਵਾਰ ਨੂੰ ਜਲੰਧਰ ਜਿਲ੍ਹੇ ਦੇ 10 ਅਤੇ ਸੰਗਰੂਰ ਜਿਲ੍ਹੇ ਦੇ 3 ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ। ਪਠਾਨਕੋਟ ਦੇ ਕੋਰੋਨਾ ਪਾਜੀਟਿਵ 60 ਸਾਲਾ ਮਰੀਜ਼ ਦੀ ਹਾਲਤ ਕਾਫੀ ਗੰਭੀਰ ਸੀ। ਉਸ ਨੂੰ ਸਾਹ ਨਾ ਆਉਣ ਕਾਰਨ ਆਸੀਜਨ ਲਗਾਈ ਗਈ ਸੀ ਪਰ ਉਸ ਦੀ ਸਿਹਤ ਜ਼ਿਆਦਾ ਵਿਗੜਨ ਕਾਰਨ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ਜਿਸ ਦੀ ਅੱਜ ਮੌਤ ਹੋ ਗਈ।
ਪ੍ਰਾਪਤ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 401, ਮੋਹਾਲੀ ‘ਚ 116, ਪਠਾਨਕੋਟ ‘ਚ 69, ਨਵਾਂਸ਼ਹਿਰ ‘ਚ 110, ਮਾਨਸਾ ‘ਚ 32, ਕਪੂਰਥਲਾ 36, ਹੁਸ਼ਿਆਰਪੁਰ ‘ਚ 129, ਫਤਿਹਗੜ੍ਹ ਸਾਹਿਬ ‘ਚ 58, ਫਾਜ਼ਿਲਕਾ 46, ਬਠਿੰਡਾ ‘ਚ 45, ਗੁਰਦਾਸਪੁਰ ‘ਚ 141, ਮੋਗਾ ‘ਚ 61, ਬਰਨਾਲਾ ‘ਚ 24, ਲੁਧਿਆਣਾ ‘ਚ 205 ਕੇਸਾਂ ਦੀ ਪੁਸ਼ਟੀ ਹੋਈ ਹੈ। ਲਗਭਗ 2006 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਇਸ ਖਤਰਨਾਕ ਬੀਮਾਰੀ ਨਾਲ 47 ਲੋਕਾਂ ਦੀ ਮੌਤ ਹੋ ਚੁੱਕੀ ਹੈ।