ਪਠਾਨਕੋਟ ਪੁਲਿਸ ਨੇ ਇੱਕ ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਇਸ ਗਿਰੋਹ ਦੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮੁਲਜ਼ਮ ਜੰਮੂ-ਕਸ਼ਮੀਰ ਤੋਂ ਪੰਜਾਬ ਤੱਕ ਅੰਤਰਰਾਜੀ ਨਸ਼ਾ ਤਸਕਰੀ ਦਾ ਗਿਰੋਹ ਚਲਾ ਰਹੇ ਸਨ। ਫੜੇ ਗਏ ਤਸਕਰਾਂ ਕੋਲੋਂ 8.3 ਕਿਲੋ ਹੈਰੋਇਨ, 5 ਲੱਖ ਰੁਪਏ ਡਰੱਗ ਮਨੀ ਅਤੇ ਇਕ ਇਨੋਵਾ ਕਾਰ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਜਾਣਕਾਰੀ ਅਨੁਸਾਰ 17 ਅਪ੍ਰੈਲ 2024 ਨੂੰ ਅੰਤਰਰਾਜੀ ਨਾਕਾ ਮਾਧੋਪੁਰ ਵਿਖੇ ਪੁਲਿਸ ਦੇ ਟੀਮ ਰੁਟੀਨ ਚੈਕਿੰਗ ਕਰ ਰਹੇ ਸੀ। ਇਸ ਦੌਰਾਨ ਗੁਰਜੰਟ ਸਿੰਘ ਉਰਫ ਰਵੀ ਅਤੇ ਸਿਮਰਜੀਤ ਸਿੰਘ ਉਰਫ ਨਿੱਕਾ ਬਾਠ ਦੋਵੇਂ ਵਾਸੀ ਕਿਲਾ ਮੁਹੱਲਾ, ਫਤਿਹਾਬਾਦ, ਜ਼ਿਲ੍ਹਾ ਤਰਨਤਾਰਨ ਨੂੰ ਰੋਕਿਆ ਗਿਆ ਸੀ। ਇਨ੍ਹਾਂ ਕੋਲੋਂ 15 ਗ੍ਰਾਮ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਵਾਹਨ ਰਜਿਸਟ੍ਰੇਸ਼ਨ ਨੰਬਰ PB-09-V-2824, ਸਲੇਟੀ ਰੰਗ ਦੀ ਇਨੋਵਾ ਬਰਾਮਦ ਕੀਤੀ ਗਈ। ਇਸ ਉਪਰੰਤ ਉਸ ਦੇ ਖਿਲਾਫ NDPS ਐਕਟ ਤਹਿਤ ਥਾਣਾ ਸੁਜਾਨਪੁਰ ਵਿਖੇ ਕੇਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਕੁਦਰਤ ਦਾ ਕਹਿ.ਰ, ਇਥੇ ਇੱਕ ਦਿਨ ਵਿਚ ਆਏ 80 ਭੂਚਾਲ ਦੇ ਝਟਕੇ, ਲੋਕਾਂ ਦਾ ਹਾਲ-ਬੇਹਾਲ
ਹੋਰ ਪੁੱਛ-ਪੜਤਾਲ ਅਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੱਡੀ ਦੇ ਤੇਲ ਦੀ ਟੈਂਕੀ ਵਿੱਚ ਇੱਕ ਡੱਬਾ ਛੁਪਾਇਆ ਹੋਇਆ ਸੀ, ਜਿਸ ਵਿੱਚ 8.3 ਕਿਲੋ ਹੈਰੋਇਨ ਛੁਪੀ ਹੋਈ ਸੀ। ਇਸ ਤੋਂ ਇਲਾਵਾ ਹਰਪਾਲ ਸਿੰਘ ਉਰਫ਼ ਬਿੱਟੂ ਭਲਵਾਨ ਅਤੇ ਜਸਪ੍ਰੀਤ ਸਿੰਘ ਵਾਸੀ ਜਾਮਾ ਰਾਏ, ਥਾਣਾ ਗੋਇੰਦਵਾਲ, ਜ਼ਿਲ੍ਹਾ ਤਰਨਤਾਰਨ ਅਤੇ ਜ਼ੋਰਾ ਸਿੰਘ ਵਾਲਾ, ਜ਼ਿਲ੍ਹਾ ਤਰਨਤਾਰਨ ਨੂੰ ਕ੍ਰਮਵਾਰ ਪਛੜੇ ਅਤੇ ਅਗਾਂਹਵਧੂ ਸਬੰਧਾਂ ਦੀ ਜਾਂਚ ਤੋਂ ਬਾਅਦ ਨਾਮਜ਼ਦ ਕੀਤਾ ਗਿਆ ਹੈ।
ਇਸ ਤੋਂ ਬਾਅਦ 22 ਅਪ੍ਰੈਲ ਨੂੰ ਜਸਪ੍ਰੀਤ ਸਿੰਘ ਨੂੰ ਕਾਬੂ ਗਿਆ ਸੀ ਅਤੇ ਉਸ ਕੋਲੋਂ ਪੁੱਛਗਿੱਛ ਕਰਕੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੂੰਘਾਈ ਨਾਲ ਤਫਤੀਸ਼ ਅਤੇ ਮੁਕੱਦਮੇ ਦੀ ਸਹੂਲਤ ਲਈ, ਮੁਲਜ਼ਮ ਨੂੰ ਹੋਰ ਪੁਲਿਸ ਰਿਮਾਂਡ ਦੀ ਬੇਨਤੀ ਦੇ ਨਾਲ ਐਲਡੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: