ਪਠਾਨਕੋਟ ਸ਼ਹਿਰ ਦੇ ਸੈਲੀ ਰੋਡ ਸਥਿਤ ਸ਼ਾਹ ਕਾਲੋਨੀ ਤੋਂ ਸ਼ੁੱਕਰਵਾਰ ਦੁਪਹਿਰ ਇੱਕ ਕਾਰ ਵਿੱਚ ਦੋ ਵਿਅਕਤੀਆਂ ਵੱਲੋਂ ਇੱਕ ਬੱਚੇ ਨੂੰ ਅਗਵਾ ਕਰ ਲਿਆ ਗਿਆ। ਜਾਂਦੇ ਸਮੇਂ ਮੁਲਜ਼ਮਾਂ ਨੇ ਇੱਕ ਚਿੱਠੀ ਵੀ ਸੁੱਟ ਦਿੱਤੀ ਜਿਸ ਵਿੱਚ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਸੂਚਨਾ ਮਿਲਦੇ ਹੀ ਪੁਲਿਸ ਹਰਕਤ ‘ਚ ਆਈ ਅਤੇ ਦੇਰ ਰਾਤ ਬੱਚੇ ਨੂੰ ਲੱਭ ਲਿਆ। ਪੁਲਿਸ ਨੇ ਉਹ ਗੱਡੀ ਵੀ ਬਰਾਮਦ ਕਰ ਲਈ ਹੈ ਜਿਸ ਵਿੱਚ ਅਗਵਾਕਾਰ ਬੱਚੇ ਨੂੰ ਲੈ ਕੇ ਗਏ ਸਨ।
ਪੁਲਿਸ ਨੇ ਇਹ ਸਫਲਤਾ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਇਲਾਕੇ ‘ਚ ਹਾਸਲ ਕੀਤੀ ਹੈ। ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਅਗਵਾ ਕਰਨ ਵਾਲਿਆਂ ਨੇ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿੱਚੋਂ ਇੱਕ BSF ਵਿੱਚੋਂ ਬਰਖਾਸਤ ਕਾਂਸਟੇਬਲ ਅਮਿਤ ਰਾਣਾ ਵਾਸੀ ਨੂਰਪੁਰ ਅਤੇ ਦੂਜਾ ਉਸ ਦਾ ਸਾਥੀ ਸੋਨੀ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ 2:48 ‘ਤੇ 6 ਸਾਲਾ ਮਾਹੀਰ ਬੱਸ ‘ਚੋਂ ਉਤਰ ਕੇ ਆਪਣੀ ਭੈਣ ਨਾਲ ਘਰ ਵੱਲ ਜਾਣ ਲੱਗੀ। ਜਦੋਂ ਉਹ ਮੁਹੱਲੇ ਵਿੱਚ ਪਹੁੰਚਿਆ ਤਾਂ ਇੱਕ ਕਾਰ (ਐਚਪੀ47ਬੀ-1786) ਵਿੱਚ ਕੁਝ ਵਿਅਕਤੀ ਆਏ ਅਤੇ ਬੱਚੇ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ। ਇਹ ਚਿੱਠੀ ਉਸ ਦੀ ਭੈਣ ਦੇ ਕੋਲ ਸੁੱਟ ਦਿੱਤੀ ਗਈ ਸੀ ਜੋ ਬੱਚੇ ਨਾਲ ਚਲ ਰਹੀ ਸੀ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਗੰ.ਨਮੈਨਾਂ ਦੀ ਆਪਸ ‘ਚ ਹੋਈ ਝ.ੜਪ, ਇੱਕ ਗੰਨਮੈਨ ਗੰਭੀਰ ਜ਼ਖਮੀ
ਚਿੱਠੀ ਵਿੱਚ ਲਿਖਿਆ ਸੀ- ਹੈਲੋ, ਤੁਹਾਡਾ ਬੇਟਾ ਸਾਡੇ ਕੋਲ ਸੁਰੱਖਿਅਤ ਹੈ। ਜਦੋਂ ਤੱਕ ਇਹ ਮਾਮਲਾ ਸਾਡੇ ਅਤੇ ਤੁਹਾਡੇ ਵਿਚਕਾਰ ਹੈ। ਜੇਕਰ ਮਾਮਲਾ ਇਹ ਮਾਮਲਾ ਪੁਲਿਸ ਕੋਲ ਜਾਂਦਾ ਹੈ ‘ਤਾਂ ਤੁਹਾਡਾ ਲੜਕਾ ਵਾਪਸ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਤੁਸੀਂ ਸਹਿਯੋਗ ਕਰਦੇ ਹੋ ਤੁਹਾਡਾ ਪੁੱਤਰ ਸਾਡੇ ਕੋਲ ਸੁਰੱਖਿਅਤ ਹੈ। ਮੇਰੀ ਮੰਗ 2 ਕਰੋੜ ਰੁਪਏ ਹੈ। ਪ੍ਰਬੰਧ ਕਰੋ ਮੈਂ ਤੁਹਾਡੇ ਨਾਲ ਸੰਪਰਕ ਕਰਾਂਗਾ।
ਇਸ ਤੋਂ ਬਾਅਦ ਪਰਿਵਾਰ ਨੇ ਥਾਣਾ ਡਵੀਜ਼ਨ ਨੰ. 2 ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਨੇੜੇ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ। ਸੀਸੀਟੀਵੀ ਵਿੱਚ ਦੇਖਿਆ ਗਿਆ ਹੈ ਕਿ ਕਾਰ ਸਵੇਰ ਤੋਂ ਹੀ ਇਲਾਕੇ ਵਿੱਚ ਖੜੀ ਸੀ ਅਤੇ ਜਿਵੇਂ ਹੀ ਬੱਚਿਆਂ ਦੇ ਆਉਣ ਦਾ ਸਮਾਂ ਹੋਇਆ ਤਾਂ ਅਗਵਾਕਾਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
DGP ਗੌਰਵ ਯਾਦਵ ਨੇ ਕਿਹਾ ਕਿ ਪਠਾਨਕੋਟ ਪੁਲਿਸ ਨੇ ਟੀਮ ਨਾਲ ਮਿਲ ਕੇ ਅਗਵਾ ਕਾਂਡ ਨੂੰ ਸੁਲਝਾਉਣ ਅਤੇ ਰਿਕਾਰਡ ਸਮੇਂ ਵਿੱਚ ਲੜਕੇ ਨੂੰ ਉਸਦੇ ਪਰਿਵਾਰ ਨਾਲ ਮਿਲਾਉਣ ਵਿੱਚ ਬੇਮਿਸਾਲ ਕੰਮ ਲਈ ਡਾਇਰੈਕਟਰ ਜਨਰਲ ਦੀ ਪ੍ਰਸ਼ੰਸਾ ਡਿਸਕ ਨਾਲ ਸਨਮਾਨਿਤ ਕੀਤਾ। ਸਾਡੇ ਭਾਈਚਾਰੇ ਦੇ ਸੱਚੇ ਹੀਰੋ ਅਤੇ ਸਰਪ੍ਰਸਤ!
ਵੀਡੀਓ ਲਈ ਕਲਿੱਕ ਕਰੋ -: