ਪੰਜਾਬ ਵਿਚ ਕਹਿਰ ਦੀ ਗਰਮੀ ਪੈ ਰਹੀ ਹੈ। ਸਾਰੇ 23 ਜ਼ਿਲ੍ਹਿਆਂ ਦਾ ਤਾਪਮਾਨ 43 ਡਿਗਰੀ ਨੂੰ ਪਾਰ ਕਰ ਗਿਆ ਹੈ। ਪਠਾਨਕੋਟ ਵਿਚ ਸਭ ਤੋਂ ਵੱਧ ਤਾਪਮਾਨ 47.8 ਡਿਗਰੀ ਦਰਜ ਕੀਤਾ ਗਿਆ ਹੈ ਦੂਜੇ ਪਾਸੇ ਮੌਸਮ ਵਿਭਾਗ ਨੇ ਅੱਜ 21 ਜ਼ਿਲ੍ਹਿਆਂ ਲਈ ਲੂ ਦਾ ਅਲਰਟ ਜਾਰੀ ਕੀਤਾ। ਇਨ੍ਹਾਂ ਵਿਚ 19 ਵਿਚ ਯੈਲੋ ਤੇ ਦੋ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ 17 ਜੂਨ ਤੱਕ ਲੋਕਾਂ ਨੂੰ ਲੂ ਤੇ ਗਰਮੀ ਤੋਂ ਰਾਹਤ ਮਿਲਣ ਦੇ ਕੋਈ ਆਸਾਰ ਨਹੀਂ ਹਨ।
ਅੱਜ ਸੂਬੇ ਦੇ ਦੋ ਜ਼ਿਲ੍ਹਿਆਂ ਭਿਆਨਕ ਗਰਮੀ ਪਵੇਗੀ। ਇਨ੍ਹਾਂ ਵਿਚ ਲੁਧਿਆਣਾ ਤੇ ਬਰਨਾਲਾ ਸ਼ਾਮਲ ਹਨ ਦੋਵਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਮੋਹਾਲੀ ਤੇ ਮਾਲੇਰਕੋਟਲਾ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪਠਾਨਕੋਟ ਵਿਚ ਸਭ ਤੋਂ ਵੱਧ ਤਾਪਮਾਨ 47.8 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿਚ 45.2, ਲੁਧਿਆਣਾ ਵਿਚ 45.1, ਪਟਿਆਲਾ 45.6, ਬਠਿੰਡਾ 47.0, ਫਰੀਦਕੋਟ 46.1, ਫਤਿਹਗੜ੍ਹ ਸਾਹਿਬ 44.9, ਫਿਰੋਜ਼ਪੁਰ 44.3 ਡਿਗਰੀ ਪਹੁੰਚ ਗਿਆ ਹੈ ਜਦੋਂ ਕਿ ਜਲੰਧਰ 43.8, ਮੋਗਾ 43.7, ਮੋਹਾਲੀ 44.5, ਰੋਪੜ 43.6 ਤੇ ਰੂਪਨਗਰ 44.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਹਾਲਾਂਕਿ ਔਸਤ ਅਧਿਕਤਮ ਤਾਪਮਾਨ ਵਿਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਐਲਨ ਮਸਕ ਨੇ X ‘ਤੇ ਕੀਤਾ ਵੱਡਾ ਬਦਲਾਅ, ਪੋਸਟ ‘ਤੇ ਆਉਣ ਵਾਲੇ Likes ਹੁਣ ਰਹਿਣਗੇ ਪ੍ਰਾਈਵੇਟ
ਸੂਬੇ ਵਿਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਬਿਜਲੀ ਦੀ ਖਪਤ ਵਧ ਗਈ ਹੈ। ਵੀਰਵਾਰ ਨੂੰ ਅਧਿਕਤਮ ਬਿਜਲੀ ਦੀ ਮੰਗ 15,379 ਮੈਗਾਵਾਟ ਦੇ ਪੱਧਰ ਨੂੰ ਛੂ ਗਈ ਜੋ ਕਿ ਇਸ ਸੀਜ਼ਨ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਹੈ। ਨਾਲ ਹੀ ਮੌਸਮ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਹੈ।