ਖੰਨਾ ਕਿਸਾਨ ਇਨਕਲੇਵ ਕੋਲ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਗਾਉਣ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਕਾਰ ਇਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੇ ਪਿਤਾ ਦੀ ਦੱਸੀ ਜਾ ਰਹੀ ਹੈ ਜਿਸ ਨੂੰ ਸਵੇਰੇ 4 ਵਜੇ ਦੇ ਕਰੀਬ ਅੱਗ ਲਗਾ ਦਿੱਤੀ ਗਈ। ਸੀਸੀਟੀਵੀ ਫੁਜੇਟ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ। ਅੱਗ ਲਗਾਉਣ ਦੀ ਵਜ੍ਹਾ ਇਹ ਨਿਕਲੀ ਕਿ ਫੜੇ ਗਏ ਮੁਲਜ਼ਮ ਬੇਅੰਤ ਸਿੰਘ ਦੀ ਧੀ ਦਾ ਵੀਜ਼ਾ ਨਹੀਂ ਲੱਗਾ ਸੀ ਤਾਂ ਉਸ ਨੇ ਇਮੀਗ੍ਰੇਸ਼ਨ ਕੰਪਨੀ ਮਾਲਕ ਨਾਲ ਦੁਸ਼ਮਣੀ ਕੱਢਣ ਲਈ ਕਾਰ ਨੂੰ ਅੱਗ ਲਗਾ ਦਿੱਤੀ।
ਪੂਰੀ ਪਲਾਨਿੰਗ ਤਹਿਤ ਸਵੇਰੇ 4 ਵਜੇ ਚਰਨਜੀਤ ਸਿੰਘਦੇ ਘਰ ਦੇ ਬਾਹਰ ਖੜ੍ਹੀ ਕਰੇਟਾ ਕਾਰ ਨੂੰ ਅੱਗ ਲਗਾਈ ਗਈ। ਉੁਸ ਸਮੇਂ ਘਰ ਦੇ ਅੰਦਰ ਸਾਰਾ ਪਰਿਵਾਰ ਸੁੱਤਾ ਹੋਇਆ ਸੀ। ਇਹ ਰਿਹਾਇਸ਼ੀ ਇਲਾਕਾ ਹੈ। ਸਾਰੇ ਲੋਕ ਸੌਂਗ ਰਹੇ ਸਨ। ਅਜਿਹੇ ਵਿਚ ਜੇਕਰ ਗੱਡੀ ਬਲਾਸਟ ਕਰ ਜਾਂਦੀ ਜਾਂ ਫਿਰ ਅੱਗ ਦੀ ਚਿੰਗਾਰੀ ਕਿਸੇ ਘਰ ਦੇ ਅੰਦਰ ਤੱਕ ਪਹੁੰਚ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਗਨੀਮਤ ਰਹੀ ਕਿ ਚਰਨਜੀਤ ਸਿੰਘ ਦੇ ਮੁੰਡੇ ਨੇ ਧੂੰਆਂ ਨਿਕਲਦਾ ਦੇਖਿਆ ਤੇ ਪਿਤਾ ਨੂੰ ਦੱਸਿਆ ਜਿਵੇਂ ਹੀ ਉਹ ਬਾਹਰ ਨਿਕਲੇ ਤਾਂ ਦੇਖਿਆ ਕਿ ਗੱਡੀ ਦੇ ਪਿੱਛੇ ਵਾਲੇ ਪਾਸੇ ਅੱਗ ਲੱਗੀ ਸੀ ਜਿਸ ਨਾਲ ਸ਼ੱਕ ਹੋਇਆ। ਕੈਮਰਾ ਦੇਖਣ ‘ਤੇ ਪੋਲ ਖੁੱਲ੍ਹੀ। ਅੱਗ ਨੂੰ ਕੰਟਰੋਲ ਕਰਨ ਵਿਚ ਫਾਇਰ ਬ੍ਰਿਗੇਟ ਦੀ ਟੀਮ ਨੇ ਪੂਰੀ ਮਦਦ ਕੀਤੀ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਭਾਰਤ-ਪਾਕਿਸਤਾਨ ਸਰਹੱਦ ਸੀਲ, DC ਨੇ ਨਾਕਿਆਂ ‘ਤੇ CCTV ਲਗਾਉਣ ਦੇ ਦਿੱਤੇ ਹੁਕਮ
ਪੁਲਿਸ ਵੱਲੋਂ ਇਸ ਕੇਸ ਨੂੰ ਸੁਲਝਾਉਣ ਵਿਚ 10 ਕਿਲੋਮੀਟਰ ਇਲਾਕੇ ਵਿਚ ਕੈਮਰੇ ਖੰਗਾਲੇ ਗਏ । ਜਦੋਂ ਪੁਲਿਸ ਨੇ ਦੇਖਿਆ ਕਿ ਤਿੰਨ ਲੋਕ ਕਾਰ ਨੂੰ ਅੱਗ ਲਗਾਉਣ ਦੇ ਬਾਅਦ ਫਰਾਰ ਹੋ ਜਾਂਦੇ ਹਨ ਜਿਸ ਦੇ ਬਾਅਦ ਪੁਲਿਸ ਨੇ ਇਕੋਲਾਹਾ ਪਿੰਡ ਦੇ ਰਹਿਣ ਵਾਲੇ ਬੇਅੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਦੋ ਸਾਥੀ ਅਜੇ ਫਰਾਰ ਹਨ।