ਸਮਰਾਲਾ ਦੇ ਨੇੜੇਲੇ ਪਿੰਡ ਚੇਹਲਾਂ ਦੇ ਕੋਲ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਸਵਾਰੀਆਂ ਨਾਲ ਭਰੀ ਇੱਕ ਮਹਿੰਦਰਾ ਪਿਕਅਪ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਈ। ਹਾਦਸੇ ਵਿੱਚ ਇੱਕ ਬਜੁਰਗ ਮਹਿਲਾ ਦੀ ਮੌਤ ਹੋ ਗਈ ਅਤੇ 9 ਦੇ ਕਰੀਬ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11 ਵਜੇ ਸਮਰਾਲਾ ਤੋਂ ਕਿਸੇ ਮੌਤ ਦੇ ਦੁੱਖ ਦਾ ਅਫਸੋਸ ਕਰਨ ਮਹਿੰਦਰਾ ਪਿਕਅਪ ਦੇ ਵਿੱਚ ਸਵਾਰ 10 ਵਿਅਕਤੀ ਜਿਨ੍ਹਾਂ ਵਿੱਚ ਅੱਠ ਮਹਿਲਾਵਾਂ ਸ਼ਾਮਿਲ ਸਨ ਲੁਧਿਆਣਾ ਵੱਲ ਜਾ ਰਹੇ ਸੀ। ਜਦੋਂ ਮਹਿੰਦਰਾ ਪਿੱਕਅਪ ਸਮਰਾਲਾ ਨੇੜੇ ਪਿੰਡ ਚਹਿਲਾਂ ਦੇ ਨੇੜੇ ਫਲਾਈਓਵਰ ਤੋਂ ਨੀਚੇ ਉਤਰਦੀ ਹੈ ਤਾਂ ਮਹਿੰਦਰਾ ਪਿਕਅਪ ਦਾ ਟਾਇਰ ਫਟ ਜਾਂਦਾ ਹੈ ਅਤੇ ਗੱਡੀ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਜਾ ਕੇ ਪਲਟ ਜਾਂਦੀ ਹੈ।
ਇਹ ਵੀ ਪੜ੍ਹੋ : ਨਜ਼ਾਇਜ ਸਬੰਧਾਂ ਕਾਰਨ ਪਤਨੀ ਨੇ ਕਰਵਾਇਆ ਪਤੀ ਦਾ ਕ.ਤ.ਲ, ਮਹਿਲਾ ਦੇ ਪ੍ਰੇਮੀਆਂ ਨੇ ਦਿੱਤਾ ਵਾ.ਰਦਾਤ ਨੂੰ ਅੰਜਾਮ
ਜਿਸ ਕਾਰਨ ਮਹਿੰਦਰਾ ਪਿਕਅਪ ਦੇ ਵਿੱਚ ਸਵਾਰ ਨੌ ਜਣੇ ਜ਼ਖਮੀ ਹੋ ਜਾਂਦੇ ਹਨ ਅਤੇ ਜ਼ਖਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈ। ਜਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਜ਼ਖਮੀਆਂ ਨੂੰ ਅਲੱਗ ਅਲੱਗ ਹਸਪਤਾਲਾਂ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ। ਜਿੰਨ੍ਹਾਂ ਵਿੱਚੋਂ ਇੱਕ ਗੰਭੀਰ ਜ਼ਖਮੀ ਬਜ਼ੁਰਗ ਮਹਿਲਾ ਨੂੰ ਚੰਡੀਗੜ੍ਹ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਮਹਿਲਾ ਨੇ ਰਾਸਤੇ ਵਿੱਚ ਹੀ ਦਮ ਤੋੜ ਦਿੱਤਾ। ਮਹਿਲਾ ਦੀ ਪਛਾਣ ਹਰਪਾਲ ਕੌਰ ਨਿਵਾਸੀ ਸਮਰਾਲਾ 70 ਸਾਲਾਂ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: