ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਪੁਲਿਸ ਲਗਾਤਾਰ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਫਿਲਹਾਲ ਪੁਲਿਸ ਦੇ ਹੱਥ ਛੋਟੇ ਦੁਕਾਨਦਾਰ ਹੀ ਲੱਗੇ ਹਨ। ਪੁਲਿਸ ਦੇ ਹੱਥ ਸਿਰਫ ਚਿੱਟੂ ਨਾਂ ਦਾ ਪਤੰਗ ਵਪਾਰੀ ਲੱਗਾ ਸੀ, ਪਰ ਪੁਲਿਸ ਉਸ ਤੋਂ ਕੋਈ ਖਾਸ ਖੁਲਾਸੇ ਨਹੀਂ ਕਰ ਸਕੀ। ਮੁਲਜ਼ਮ ਹੁਣ ਜੇਲ੍ਹ ਵਿੱਚ ਬੰਦ ਹੈ।
ਇਸ ਡੋਰ ਦੀ ਹੋਮ ਡਿਲੀਵਰੀ ਲੋਕਾਂ ਨੂੰ ਆਸਾਨੀ ਨਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਥਾਣਾ ਦਰੇਸੀ ਦੀ ਪੁਲੀਸ ਨੇ ਪਤੰਗ ਵਿਕਰੇਤਾਵਾਂ ਦੀਆਂ ਦੁਕਾਨਾਂ ਦੇ ਬਾਹਰ ਬੈਨਰ ਲਾਏ ਹੋਏ ਹਨ ਕਿ ਪਲਾਸਟਿਕ ਦੀ ਡੋਰ ਨਾ ਵੇਚੀ ਜਾਵੇ। ਪੁਲਿਸ ਵੱਲੋਂ ਦੁਕਾਨਾਂ ਦੇ ਆਲੇ-ਦੁਆਲੇ ਲਗਾਤਾਰ ਗਸ਼ਤ ਵੀ ਕੀਤੀ ਜਾ ਰਹੀ ਹੈ। ਕਈ ਲਾਲਚੀ ਵਪਾਰੀਆਂ ਨੇ ਡੋਰ ਵੇਚਣ ਲਈ ਸੋਸ਼ਲ ਪਲੇਟਫਾਰਮਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਕਈ ਸੋਸ਼ਲ ਐਪਸ ਵੀ ਇਸ ਡੋਰ ਨੂੰ ਵੇਚ ਰਹੀਆਂ ਹਨ। ਡੋਰ ਦੀ ਫੋਟੋਆਂ ਆਦਿ ਚਿਪਕਾ ਕੇ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਜਾ ਰਿਹਾ ਹੈ। ਪੁਲੀਸ ਇਸ ਪਾਸੇ ਧਿਆਨ ਨਹੀਂ ਦੇ ਰਹੀ। ਪਤੰਗ ਉਡਾਉਣ ਦੇ ਸੀਜ਼ਨ ਵਿੱਚ ਇਸ ਚਾਈਨਾ ਡੋਰ ਨਾਲ ਮਨੁੱਖ, ਪਸ਼ੂ-ਪੰਛੀ ਜ਼ਖ਼ਮੀ ਹੋ ਰਹੇ ਹਨ। ਆਏ ਦਿਨ ਕਿਤੇ ਨਾ ਕਿਤੇ ਪਲਾਸਟਿਕ ਦੇ ਡੋਰ ਨਾਲ ਪੰਛੀਆਂ ਨੂੰ ਬਚਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਲੋਕਾਂ ਦੀ ਪੁਲਿਸ ਤੋਂ ਮੰਗ ਹੈ ਕਿ ਇਸ ਧਾਗੇ ਦੀ ਆਨਲਾਈਨ ਵਿਕਰੀ ‘ਤੇ ਰੋਕ ਲਗਾਈ ਜਾਵੇ। ਇਸ ਮਾਮਲੇ ‘ਚ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਹੈ ਕਿ ਪੁਲਿਸ ਚਾਈਨਾ ਡੋਰ ਵੇਚਣ ਵਾਲਿਆਂ ‘ਤੇ ਸ਼ਿਕੰਜਾ ਕੱਸ ਰਹੀ ਹੈ। ਪੁਲਿਸ ਹੁਣ ਆਨਲਾਈਨ ਡਿਲੀਵਰੀ ਦੇਣ ਵਾਲਿਆਂ ਖਿਲਾਫ ਵੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਦਰਅਸਲ, ਪਾਬੰਦੀ ਦੇ ਬਾਵਜੂਦ ਸ਼ਹਿਰ ਵਿੱਚ ਚਾਈਨਾ ਡੋਰ ਤੋਂ ਪਤੰਗਾਂ ਉਡਾਈਆਂ ਜਾ ਰਹੀਆਂ ਹਨ। ਸਖ਼ਤੀ ਵਧਦਿਆਂ ਹੀ ਵਪਾਰੀਆਂ ਨੇ ਦੁਕਾਨਾਂ ਤੋਂ ਚਾਈਨਾ ਮਾਂਝਾ ਵੇਚਣਾ ਬੰਦ ਕਰ ਦਿੱਤਾ, ਹੁਣ ਦੁਕਾਨਦਾਰਾਂ ਨੇ ਇਨ੍ਹਾਂ ਨੂੰ ਗੋਦਾਮਾਂ ਵਿੱਚ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਹੈ। ਡੋਰ ਵੇਚਣ ਵਾਲੇ 100 ਰੁਪਏ ਦੇ ਗੱਟੂ ਨੌਜਵਾਨਾਂ ਨੂੰ ਦੋ ਨੰਬਰ ‘ਚ 500 ਰੁਪਏ ‘ਚ ਵੇਚ ਰਹੇ ਹਨ। ਦੱਸ ਦੇਈਏ ਕਿ ਇਹ ਡੋਰ ਕਿਸੇ ਵੀ ਬ੍ਰਾਂਡ ਦੀ ਬਜਾਏ ਫਰਜ਼ੀ ਨਿਸ਼ਾਨ ਦੇ ਨਾਲ ਵੇਚੀ ਜਾ ਰਹੀ ਹੈ।