ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀ ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। PM ਮੋਦੀ ਨੇ ਭੱਲਾ ਦੇ ਦਿਹਾਂਤ ‘ਤੇ ਉਨ੍ਹਾਂ ਦੀ ਪਤਨੀ ਨੂੰ ਇੱਕ ਪੱਤਰ ਭੇਜਿਆ ਹੈ। ਉਨ੍ਹਾਂ ਲਿਖਿਆ ਕਿ ਜਸਵਿੰਦਰ ਭੱਲਾ ਦਾ ਦਿਹਾਂਤ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪੱਤਰ ‘ਚ ਜਸਰਿੰਦਰ ਭੱਲਾ ਦੇ ਹਾਸੋਹੀਣੀ ਪ੍ਰਤਿਭਾ, ਹਮਦਰਦੀ ਅਤੇ ਖੇਤੀਬਾੜੀ ਪ੍ਰਤੀ ਜਨੂੰਨ ਨੂੰ ਯਾਦ ਕੀਤਾ ਗਈ।
PM ਮੋਦੀ ਵੱਲੋਂ ਪੱਤਰ ‘ਚ ਲਿਖਿਆ ਗਿਆ ਹੈ ਕਿ ਮੈਨੂੰ ਜਸਵਿੰਦਰ ਭੱਲਾ ਜੀ ਦੇ ਦਿਹਾਂਤ ਦੀ ਖ਼ਬਰ ਦੁੱਖ ਅਤੇ ਉਦਾਸੀ ਦੀ ਭਾਵਨਾ ਨਾਲ ਮਿਲੀ। ਪੰਜਾਬੀ ਸਿਨੇਮਾ ਦੇ ਇੱਕ ਪ੍ਰਸਿੱਧ ਅਦਾਕਾਰ, ਜਸਵਿੰਦਰ ਭੱਲਾ ਨੇ ਇੱਕ ਅਣਗੌਲਿਆ ਢੰਗ ਨਾਲ ਲੋਕਾਂ ਦੇ ਜੀਵਨ ਵਿੱਚ ਮੁਸਕਰਾਹਟ ਅਤੇ ਖੁਸ਼ੀਆਂ ਲਿਆਂਦੀਆਂ। ਲੋਕ ਉਨ੍ਹਾਂ ਦੁਆਰਾ ਨਿਭਾਈਆਂ ਗਈਆਂ ਵਿਭਿੰਨ ਭੂਮਿਕਾਵਾਂ ਅਤੇ ਪੰਜਾਬੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਪਿਆਰ ਨਾਲ ਯਾਦ ਰੱਖਣਗੇ। ਉਨ੍ਹਾਂ ਦੀ ਗੈਰਹਾਜ਼ਰੀ ਕਲਾ ਦੀ ਦੁਨੀਆ ਲਈ ਇੱਕ ਘਾਟਾ ਹੈ।
ਉਨ੍ਹਾਂ ਅੱਗੇ ਲਿਖਿਆ ਕਿ ਜਸਵਿੰਦਰ ਭੱਲਾ ਵਿੱਚ ਖੇਤੀਬਾੜੀ ਪ੍ਰਤੀ ਬਹੁਤ ਜਨੂੰਨ ਸੀ, ਇੱਕ ਅਜਿਹਾ ਵਿਸ਼ਾ ਜੋ ਉਹਨਾਂ ਨੇ ਪ੍ਰੋਫੈਸਰ ਵਜੋਂ ਪੜ੍ਹਿਆ ਅਤੇ ਪੜ੍ਹਾਇਆ। ਆਪਣੀ ਬੁੱਧੀ ਅਤੇ ਗਿਆਨ ਨੂੰ ਜੋੜਦੇ ਹੋਏ, ਉਹਨਾਂ ਨੇ ਕਿਸਾਨਾਂ ਅਤੇ ਨੌਜਵਾਨਾਂ ਵਿੱਚ ਜਾਗਰੂਕਤਾ ਵੀ ਫੈਲਾਈ। ਪਰਿਵਾਰ ਅਤੇ ਦੋਸਤਾਂ ਦੀ ਦੇਖਭਾਲ ਅਤੇ ਸਹਾਇਤਾ ਕਰਨ ਵਿੱਚ ਉਹਨਾਂ ਦੀ ਦਿਆਲਤਾ, ਨਿੱਘ ਅਤੇ ਹਮਦਰਦੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਜਸਵਿੰਦਰ ਭੱਲਾ ਦੁਆਰਾ ਪਾਏ ਗਏ ਮੁੱਲ ਪਰਿਵਾਰ ਨੂੰ ਪ੍ਰੇਰਿਤ ਕਰਦੇ ਰਹਿਣਗੇ। ਉਹਨਾਂ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਤੁਹਾਨੂੰ ਮੁਸ਼ਕਲ ਸਮੇਂ ਵਿੱਚ ਹੌਸਲਾ ਦੇਣਗੀਆਂ।
ਇਹ ਵੀ ਪੜ੍ਹੋ : ਤਪਾ ਮੰਡੀ : ਲਗਾਤਾਰ ਪੈ ਰਿਹਾ ਮੀਂਹ ਬਣਿਆ ਆਫਤ, ਘਰ ਦੀ ਛੱਤ ਡਿੱ.ਗ.ਣ ਨਾਲ ਮਹਿਲਾ ਦੀ ਗਈ ਜਾ/ਨ
ਪ੍ਰਧਾਨ ਮਾਨਤੀ ਨੇ ਪੱਤਰ ‘ਚ ਅੱਗੇ ਲਿਖਿਆ ਜਸਵਿੰਦਰ ਭੱਲਾ ਨੂੰ ਫਿਲਮ ਜਗਤ, ਪਰਿਵਾਰ, ਵਿਦਿਆਰਥੀ ਅਤੇ ਸਹਿਯੋਗੀ, ਦੋਸਤ ਅਤੇ ਸ਼ੁਭਚਿੰਤਕ ਯਾਦ ਕਰਨਗੇ, ਉਹ ਹਮੇਸ਼ਾ ਦਿਲਾਂ ਵਿੱਚ ਵੱਸਦੇ ਰਹਿਣਗੇ। ਇਸ ਡੂੰਘੇ ਦੁੱਖ ਦੀ ਘੜੀ ਵਿੱਚ, ਕਿਰਪਾ ਕਰਕੇ ਮੇਰੀਆਂ ਦਿਲੋਂ ਸੰਵੇਦਨਾਵਾਂ ਸਵੀਕਾਰ ਕਰੋ। ਵਾਹਿਗੁਰੂ ਪਰਿਵਾਰ ਨੂੰ ਇਸ ਦੁਖਦਾਈ ਘਾਟੇ ਨੂੰ ਸਹਿਣ ਦੀ ਤਾਕਤ ਅਤੇ ਹਿੰਮਤ ਦੇਵੇ।
ਪੰਜਾਬੀ ਸਿਨੇਮਾ ਅਤੇ ਕਾਮੇਡੀ ਦੇ ਥੰਮ੍ਹ ਜਸਵਿੰਦਰ ਸਿੰਘ ਭੱਲਾ ਕਾਮੇਡੀ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਦਵਾਈ ਮੰਨਦੇ ਸਨ ਅਤੇ ਉਸ ਹਾਸੇ ਨੂੰ ਹਰ ਘਰ ਤੱਕ ਪਹੁੰਚਾਇਆ। ਕਾਮੇਡੀਅਨ ਜਸਵਿੰਦਰ ਸਿੰਘ ਭੱਲਾ 22 ਅਗਸਤ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਨੇ ਸੈਕਟਰ-62 ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ। ਭੱਲਾ ਦਾ 65 ਸਾਲ ਦੀ ਉਮਰ ਵਿੱਚ ਬ੍ਰੇਨ ਸਟ੍ਰੋਕ ਕਾਰਨ ਦਿਹਾਂਤ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:
























