Police nab 2 : ਪਟਿਆਲਾ ਪੁਲਿਸ ਵੱਲੋਂ ਨਾਭਾ-ਛੀਂਟਾਵਾਲਾ ਰੋਡ ‘ਤੇ 6 ਅਕਤੂਬਰ 2020 ਨੂੰ ਪਿਸਤੌਲ ਦੀ ਨੋਕ ‘ਤੇ ਸਵਿਫਟ ਕਾਰ ਖੋਹਣ ਵਾਲੇ ਗਗਨਦੀਪ ਸਿੰਘ ਗੱਗੀ ਲਾਹੌਰੀਆ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੀ ਪਛਾਣ ਬਿੱਕਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੱਟਿਆਂਵਾਲੀ ਥਾਣਾ ਕੰਵਰਵਾਲਾ ਜਿਲ੍ਹਾ ਸ੍ਰੀ ਮੁਕਤਸਰ ਅਤੇ ਜਸਵਿੰਦਰ ਸਿੰਘ ਉਰਫ ਕਾਲੂ ਬਾਬਾ ਪੁੱਤਰ ਰਾਮ ਸਿੰਘ ਵਾਸੀ ਅਜੀਤ ਨਗਰ ਮਲੋਟ, ਜਿਲ੍ਹਾ ਮੁਕਤਸਰ ਵਜੋਂ ਹੋਈ ਹੈ। ਇਨ੍ਹਾਂ ਦੋਸ਼ੀਆਂ ਤੋਂ ਪੁਲਿਸ ਨੇ 5 ਅਸਲੇ ਸਮੇਤ 19 ਰੋਂਦ ਬਰਾਮਦ ਕੀਤੇ ਹਨ। ਇਹ ਸਾਰੀ ਜਾਣਕਾਰੀ SSP ਪਟਿਆਲਾ ਸ਼੍ਰੀ ਵਿਕਰਮਜੀਤ ਪੁਰੀ ਵੱਲੋਂ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਿਕਰਮਜੀਤ ਪੁਰੀ ਨੇ ਦੱਸਿਆ ਕਿ ਸ਼੍ਰੀ ਹਰਮੀਤ ਸਿੰਘ ਹੁੰਦਲ, ਐਸ.ਪੀ(ਇੰਨਵੈ) ਪਟਿਆਲਾ, ਸ਼੍ਰੀ ਕ੍ਰਿਸਨ ਕੁਮਾਰ ਬਰੁਹਖੇ ਡੀ.ਐਸ.ਪੀ(ਡੀ) ਪਟਿਆਲਾ ਦੀ ਨਿਗਰਾਨੀ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀਆਂ ਵੱਖ ਵੱਖ ਪਲਿਸ ਪਾਰਟੀਆਂ ਵੱਲੋਂ ਸਾਰੇ ਗਿਰੋਹ ਦੇ ਮੈਬਰਾਂ ਨੂੰ ਗ੍ਰਿਫਤਾਰ ਕਰਨ ਲਈ ਅਤੇ ਅਸਲੇ ਐਮੋਨੀਸਨ ਦੀ ਬਰਾਮਦਗੀ ਲਈ ਵਿਸ਼ੇਸ਼ ਮੁਹਿੰਮ ਪਟਿਆਲਾ ਪੁਲਿਸ ਵੱਲੋ ਚਲਾਈ ਜਾ ਰਹੀ ਹੈ। ਗੱਗੀ ਲਾਹੋਰੀਆਂ ਦੇ ਨਜ਼ਦੀਕੀ ਸਾਥੀ ਬਿੱਕਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੱਟਿਆਵਾਲੀ ਥਾਣਾ ਕੰਵਰਵਾਲਾ ਜਿਲ੍ਹਾ ਸ੍ਰੀ ਮੁਕਤਸਰ ਨੂੰ ਮਿਤੀ 14/10/2020 ਨੂੰ ਰੋਹਟੀ ਪੁਲਿਸ ਨਾਭਾ ਤੋ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਪਿਸਤੌਲ ਦੇਸੀ 315 ਬੋਰ ਸਮੇਤ 03 ਰੋਦ ਜਿੰਦਾ 315 ਬੋਰ ਅਤੇ ਇੱਕ ਪਿਸਤੋਲ ਦੇਸੀ 12 ਬੋਰ ਸਮੇਤ 04 ਰੋਦ ਜਿੰਦਾ 12 ਬੋਰ ਬਰਾਮਦ ਕੀਤੇ ਗਏ ਅਤੇ ਮਿਤੀ 14/10/20 ਹੀ ਗਗਨਦੀਪ ਸਿੰਘ ਗੱਗੀ ਲਾਹੋਰੀਆਂ ਪਾਸੋਂ ਦੋਰਾਨ ਪੁਲਿਸ ਰਿਮਾਂਡ ਇੱਕ ਪਿਸਤੌਲ ਦੇਸੀ 315 ਬੋਰ ਸਮੇਤ 02 ਰੋਦ ਜਿੰਦਾ 315 ਬੋਰ ਅਤੇ ਇੱਕ ਖੋਲ ਰੋਦ 315 ਬੋਰ ਸੰਗਰੂਰ ਰੋਡ ਨੇੜੇ ਰਾਜਗੜ੍ਹ ਇੱਕ ਢਾਬੇ ਦੀ ਬੈਕ ਸਾਇਡ ਤੋ ਬਰਾਮਦ ਕੀਤਾ ਗਿਆ ਹੈ।
ਗਗਨਦੀਪ ਸਿੰਘ ਗੱਗੀ ਲਾਹੋਰੀਆਂ ਜੋ ਕਿ ਦਿਲਪ੍ਰੀਤ ਬਾਬੇ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਹੈ। ਗਗਨਦੀਪ ਸਿੰਘ ਗੱਗੀ ਲਾਹੋਰੀਆਂ ਵੱਲੋ ਇਹ ਪਿਸਤੋਲ ਬੱਦੀ (ਹਿਮਾਚਲ ਪ੍ਰਦੇਸ) ਦੀ ਵਾਰਦਾਤ ਵਿੱਚ ਵਰਤਿਆ ਸੀ ਅਤੇ ਦਿਲਪ੍ਰੀਤ ਸਿੰਘ ਬਾਬੇ ਦੇ ਕਹਿਣ ਪਰ ਫਾਇਰਿੰਗ ਕੀਤੀ ਗਈ ਸੀ। ਲਾਹੌਰੀਆ ਦੇ ਗੈਂਗ ਦਾ ਇੱਕ ਹੋਰ ਸਾਥੀ ਜਸਵਿੰਦਰ ਸਿੰਘ ਕਾਲੂ ਬਾਬਾ ਪੁੱਤਰ ਰਾਮ ਸਿੰਘ ਵਾਸੀ ਮ:ਨੰ: 10 ਵਾਰਡ ਨੰਬਰ 11 ਗਲੀ ਨੰਬਰ 01 ਅਜੀਤ ਨਗਰ ਮਲੋਟ ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਮਿਤੀ 15/10/2020 ਨੂੰ ਬੱਸ ਅੱਡਾ ਮਰਦਾਹੜੀ ਪਟਿਆਲਾ ਬਲਵੇੜਾ ਰੋਡ ਤੋ ਪਟਿਅਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਇੱਕ ਪਿਸਤੌਲ 32 ਬੋਰ ਸਮੇਤ 06 ਰੋਦ ਅਤੇ ਇੱਕ ਪਿਸਤੌਲ ਦੇਸੀ 32 ਬੋਰ ਸਮੇਤ 03 ਰੋਦ 32 ਬੋਰ ਬਰਾਮਦ ਕੀਤੇ ਗਏ। ਜਿਸ ਸਬੰਧੀ ਮੁਕੱਦਮਾ ਨੰਬਰ 208 ਮਿਤੀ 15/10/2020 ਅ/ਧ 25/54/59 ਅਸਲਾ ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ ਹੈ। ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਗਗਨਦੀਪ ਸਿੰਘ ਗੱਗੀ ਲਾਹੋਰੀਆ ਤੇ ਕੁਲਵੰਤ ਸਿੰਘ ਅਤੇ ਬਿੱਕਰ ਸਿੰਘ ਨੂੰ ਪੇਸ ਅਦਾਲਤ ਕਰਕੇ ਮਿਤੀ 19/10/20 ਤੱਕ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਸੀ ਤੇ ਦੋਸ਼ੀ ਦਿਲਪ੍ਰੀਤ ਸਿੰਘ ਬਾਬਾ ਨੂੰ ਪੇਸ਼ ਕਰਕੇ ਮਿਤੀ 17.10.2020 ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਦੋਸ਼ੀ ਜਸਵਿੰਦਰ ਸਿੰਘ ਉਰਫ ਕਾਲੂ ਬਾਬਾ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਅਤੇ ਪੁਲਿਸ ਵੱਲੋਂ ਇਨ੍ਹਾਂ ਸਾਰੇ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।