ਪੰਜਾਬ ਦੇ ਤਰਨਤਾਰਨ ‘ਚ ਪੁਲਿਸ ਵੱਲੋਂ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਨਸ਼ਿਆਂ ਦੇ ਕਾਰੋਬਾਰ ਤੋਂ ਹਾਸਲ ਕੀਤੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਤਰਨਤਾਰਨ ਪੁਲਿਸ ਨੇ ਦੋ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਦੀ 1 ਕਰੋੜ 71 ਲੱਖ 10 ਹਜ਼ਾਰ 300 ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।
ਜ਼ਬਤ ਕੀਤੀ ਜਾਇਦਾਦ ਵਿੱਚ ਫਾਰਮ ਹਾਊਸ, ਜ਼ਮੀਨ ਅਤੇ ਵਾਹਨ ਆਦਿ ਸ਼ਾਮਲ ਹਨ। ਤਰਨਤਾਰਨ ਪੁਲੀਸ ਨੇ ਅੱਜ ਪਿੰਡ ਕੰਗ ਵਿੱਚ ਗੁਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਦਾ ਘਰ, ਕਾਰ ਅਤੇ ਮੋਟਰਸਾਈਕਲ ਜ਼ਬਤ ਕਰ ਲਿਆ ਹੈ। ਜਿਸ ਦੀ ਕੀਮਤ 28 ਲੱਖ ਰੁਪਏ ਹੈ।
ਇਹ ਵੀ ਪੜ੍ਹੋ : ਅਰਥਵਿਵਸਥਾ, ਕਿਸਾਨ ਤੇ ਵਿਕਾਸ… ਰਾਸ਼ਟਰਪਤੀ ਨੇ ਸਾਂਝੇ ਸੰਬੋਧਨ ‘ਚ ਕਿਹੜੇ ਮੁੱਦਿਆਂ ‘ਤੇ ਕੀਤੀ ਗੱਲ? ਇੱਥੇ ਜਾਣੋ
ਸੇ ਤਰ੍ਹਾਂ ਪਿੰਡ ਝਬਾਲ ਦੇ ਪੰਜਵੜ ਲਵਪ੍ਰੀਤ ਸਿੰਘ ਦੀ 1 ਕਰੋੜ 43 ਲੱਖ 10 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਹੁਣ ਤੱਕ 144 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: