ਪੰਜਾਬ ਪੁਲਿਸ ਦਾ ਇੱਕ ਕਰਮਚਾਰੀ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋ ਗਿਆ ਹੈ। ਉਹ ਮੰਗਲਵਾਰ ਰਾਤ ਨੂੰ ਮੋਹਾਲੀ ਤੋਂ ਡਿਊਟੀ ਤੋਂ ਬਾਅਦ ਸਮਾਣਾ, ਪਟਿਆਲਾ ਸਥਿਤ ਆਪਣੇ ਘਰ ਜਾ ਰਿਹਾ ਸੀ, ਪਰ ਉਹ ਘਰ ਨਹੀਂ ਪਹੁੰਚਿਆ। ਪੁਲਿਸ ਮੁਲਾਜ਼ਮ ਦੀ ਪਛਾਣ ਸਤਿੰਦਰ ਸਿੰਘ ਵਜੋਂ ਹੋਈ ਹੈ। ਹਾਲਾਂਕਿ, ਉਸਦੀ ਕਾਰ ਪਿੰਡ ਭਾਨਰਾ ਦੇ ਨੇੜੇ ਪੁਲਿਸ ਨੂੰ ਬਰਾਮਦ ਕਰ ਲਈ ਗਈ ਹੈ। ਮੌਕੇ ਤੇ ਫੋਰੈਂਸਿਕ ਟੀਮਾਂ ਦੇ ਦੁਆਰਾ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੱਲ ਦੇਰ ਰਾਤ ਸਤਿੰਦਰ ਦੀ ਬਹਾਦਰਗੜ੍ਹ ਦੇ ਨੇੜੇ ਆਪਣੀ ਪਤਨੀ ਦੇ ਨਾਲ ਫੋਨ ‘ਤੇ ਵੀਡੀਓ ਕਾਲ ਹੋਈ ਸੀ ਅਤੇ ਉਹ ਘਰ ਆ ਰਿਹਾ ਸੀ ਅਤੇ ਜਦੋਂ ਘਰ ਨਾ ਪਹੁੰਚਿਆ ਤਾਂ ਅਸੀਂ ਭਾਲ ਸ਼ੁਰੂ ਕੀਤੀ ਤਾਂ ਅੱਜ ਸਾਨੂੰ ਸਮਾਣਾ ਸੜਕ ਦੇ ਉੱਪਰ ਇਹ ਗੱਡੀ ਮਿਲੀ। ਅਸੀਂ ਤੁਰੰਤ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ। ਜਿਸ ਤੋਂ ਬਾਅਦ ਜਦੋਂ ਗੱਡੀ ਖੋਲੀ ਗਈ ਤਾਂ ਗੱਡੀ ਦੇ ਵਿੱਚ ਖੂਨ ਦੇ ਨਿਸ਼ਾਨ ਮਿਲੇ ਹਨ ਪਰ ਅਜੇ ਤੱਕ ਕੋਸਟੇਬਲ ਸਤਿੰਦਰ ਸਿੰਘ ਲਾਪਤਾ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਅੱ.ਤਵਾ/ਦੀ ਹ.ਮ/ਲੇ ਦੀ ਸਾਜਿਸ਼ ਨਾਕਾਮ ! ਗੁਰਦਾਸਪੁਰ ‘ਚ ਹ.ਥਿਆ/ਰਾਂ ਦਾ ਵੱਡਾ ਜ਼ਖੀਰਾ ਬਰਾਮਦ
ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਕਾਂਸਟੇਬਲ ਸਤਿੰਦਰ ਦੀ ਡਿਊਟੀ ਐਸਐਸਪੀ ਮੋਹਾਲੀ ਸੰਦੀਪ ਗਰਗ ਦੇ ਨਾਲ ਸੀ। ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਫਿਲਹਾਲ ਪੁਲਿਸ ਨੇ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਟੀਮਾਂ ਲਗਾ ਕੇ ਕਾਂਸਟੇਬਲ ਸਤਿੰਦਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਹਰ ਐਂਗਲ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























