Positive Corona’s entry : ਫਰੀਦਕੋਟ : ਪੰਜਾਬ ‘ਚ ਸਰਕਾਰ ਵੱਲੋਂ ਸਕੂਲ ਤੇ ਕਾਲਜ ਤਾਂ ਖੋਲ੍ਹ ਦਿੱਤੇ ਗਏ ਹਨ ਪਰ ਹੁਣ ਅਧਿਆਪਕਾਂ ਤੋਂ ਬਾਅਦ ਬੱਚੇ ਵੀ ਕੋਰੋਨਾ ਪਾਜੀਟਿਵ ਪਾਏ ਜਾਣ ਲੱਗੇ ਹਨ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਹਰਿਆਣਾ ਤੋਂ ਬਾਅਦ ਹੁਣ ਪੰਜਾਬ ‘ਚ ਵੀ ਸਕੂਲੀ ਬੱਚੇ ਕੋਰੋਨਾ ਪੀੜਤ ਹੋਣ ਲੱਗੇ ਹਨ। ਫਰੀਦਕੋਟ ਦੇ ਪੱਖੀ ਕਲਾਂ ਸੀਨੀਅਰ ਸੈਕੰਡਰੀ ਸਕੂਲ ਦੇ 3 ਅਧਿਆਪਕ ਤੇ 1 ਵਿਦਿਆਰਥੀ ਕੋਰੋਨਾ ਪਾਜੀਟਿਵ ਪਾਇਆ ਗਿਆ। ਸਿਹਤ ਵਿਭਾਗ ਦੀ ਸਲਾਹ ‘ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਗਲੇ ਹੁਕਮ ਤੱਕ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਸਕੂਲ ਦੇ ਪੰਜ ਅਧਿਆਪਕਾਂ ਦੇ ਸੈਂਪਲ ਸ਼ੱਕੀ ਹੋਣ ‘ਤੇ ਉਨ੍ਹਾਂ ਦੇ ਦੁਬਾਰਾ ਸੈਂਪਲ ਲਏ ਜਾਣ ਨਾਲ ਸ਼ੁੱਕਰਵਾਰ ਦੀ ਸਵੇਰ ਫਰੀਦਕੋਟ ਸਿਹਤ ਵਿਭਾਗ ਦੀ ਟੀਮ ਵੱਲੋਂ ਸਕੂਲ ਪੜ੍ਹਨ ਆਏ ਲਗਭਗ 100 ਵਿਦਿਆਰਥੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ।
ਜਿਹੜੇ 3 ਅਧਿਆਪਕ ਕੋਰੋਨਾ ਪਾਜੀਟਿਵ ਪਾਏ ਗਏ ਹਨ ਉਨ੍ਹਾਂ ਦਾ ਪੂਰਾ ਪਰਿਵਾਰ ਹੀ ਪਾਜੀਟਿਵ ਪਾਇਆ ਗਿਆ ਹੈ। ਪਾਜੀਟਿਵ ਪਾਈ ਗਈ ਅਧਿਆਪਕਾ ਨਾਲ ਇੱਕ ਹੀ ਵੈਨ ‘ਚ ਬੈਠ ਕੇ ਫਰੀਦਕੋਟ ਸ਼ਹਿਰ ਤੋਂ ਸਕੂਲ ‘ਚ 12 ਅਧਿਆਪਕਾਵਾਂ ਜਾਂਦੀਆਂ ਸਨ। ਹੁਣ ਜਦੋਂ ਕਿ ਉਨ੍ਹਾਂ ਦੇ ਸਾਥੀ ਕੋਰੋਨਾ ਇੰਫੈਕਟਿਡ ਪਾਏ ਗਏ ਹਨ ਤਾਂ ਦੂਜਿਆਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਡਿਪਟੀ ਡੀ. ਈ. ਓ. ਮਨਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੀ ਅਧਿਆਪਕਾਵਾਂ ਤੇ ਵਿਦਿਆਰਥੀ ਦੇ ਕੋਰੋਨਾ ਪਾਜੀਟਿਵ ਆਉਣ ‘ਤੇ ਸਕੂਲ ਨੂੰ ਅਹਿਤਿਆਤ ਦੇ ਤੌਰ ‘ਤੇ ਬੰਦ ਕੀਤਾ ਗਿਆ ਹੈ। ਸਕੂਲਾਂ ‘ਚ ਸਿਰਫ 10 ਤੋਂ 20 ਫੀਸਦੀ ਤੱਕ ਵਿਦਿਆਰਥੀਆਂ ਆ ਰਹੇ ਹਨ ਜਿਨ੍ਹਾਂ ਦੇ ਮਾਪਿਆਂ ਵੱਲੋਂ ਲਿਖਿਤ ਦਿੱਤਾ ਗਿਆ ਹੈ। ਹੁਣ ਦੁਬਾਰਾ ਕੋਰੋਨਾ ਦਾ ਪ੍ਰਕੋਪ ਵਧਣ ‘ਤੇ ਸਾਵਧਾਨੀ ਵਰਤੇ ਜਾਣ ਦੀ ਲੋੜ ਹੈ।
ਵਿਭਾਗ ਵੱਲੋਂ ਟ੍ਰਾਇਲ ਤਹਿਤ ਸਿਰਫ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਿਆ ਗਿਆ ਹੈ ਕਿਉਂਕਿ ਇਨ੍ਹਾਂ ਵਿਦਿਆਰਥੀਆਂ ਨੂੰ ਸਮਝ ਹੁੰਦੀ ਹੈ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਸਿਹਤ ਵਿਭਾਗ ਦੀ ਸਲਾਹ ‘ਤੇ ਪੱਖੀ ਕਲਾਂ ਦੇ ਸਕੂਲ ਨੂੰ 3 ਦਿਨਾਂ ਤੱਕ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਜੇਕਰ ਲਏ ਗਏ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਸੋਮਵਾਰ ਨੂੰ ਸਕੂਲ ਖੋਲ੍ਹਿਆ ਜਾ ਸਕਦਾ ਹੈ। ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸਰੀਰਕ ਦੂਰੀ ਤੇ ਮਾਸ ਲਗਾਏ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ-ਛਿਪੇ ਪੁਣੇ ਲਿਜਾ ਰਹੇ 2 ਨੌਜਵਾਨ ਕਾਬੂ