ਜਲੰਧਰ ਪਾਵਰਕਾਮ ਨੇ ਵੱਡੀ ਕਾਰਵਾਈ ਕੀਤੀ ਹੈ। ਜਲੰਧਰ ‘ਚ ਕਾਂਗਰਸ ਭਵਨ ਦੀ ਬੱਤੀ ਗੁੱਲ ਹੋ ਗਈ। ਦਰਅਸਲ, ਸੱਤਾ ਵਿੱਚ ਰਹਿੰਦੇ ਹੋਏ ਕਦੇ ਵੀ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਜਲੰਧਰ ਵਿੱਚ ਕਾਂਗਰਸ ਭਵਨ ਦਾ ਕੁਨੈਕਸ਼ਨ ਕੱਟ ਦਿੱਤਾ।
ਸੱਤਾ ਤਬਦੀਲੀ ਤੋਂ ਬਾਅਦ PSPCL ਦੀ ਇਹ ਵੱਡੀ ਕਾਰਵਾਈ ਹੈ। ਕਾਂਗਰਸ ਭਵਨ ਵਿੱਚ ਸ਼ਹਿਰ ਅਤੇ ਦਿਹਾਤੀ ਕਾਂਗਰਸ ਦੇ ਦਫ਼ਤਰ ਹਨ। ਦੋਵਾਂ ਦਾ 3.5 ਲੱਖ ਰੁਪਏ ਦਾ ਬਿੱਲ ਬਕਾਇਆ ਹੈ। ਕਾਂਗਰਸ ਦੀ ਇਮਾਰਤ ਵਿੱਚ ਦੋ ਮੀਟਰ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਕੱਟ ਦਿੱਤਾ ਗਿਆ ਹੈ। ਪਾਵਰਕੌਮ ਨੇ ਇਹ ਕਾਰਵਾਈ ਮੰਗਲਵਾਰ ਬਾਅਦ ਦੁਪਹਿਰ ਕੀਤੀ। ਕਾਂਗਰਸ ਭਵਨ ਵਿੱਚ ਦੋ ਬਿਜਲੀ ਕੁਨੈਕਸ਼ਨ ਹਨ। ਇੱਕ ਕੁਨੈਕਸ਼ਨ ਸ਼ਹਿਰੀ ਇਕਾਈਆਂ ਲਈ ਅਤੇ ਇੱਕ ਪੇਂਡੂ ਇਕਾਈਆਂ ਲਈ ਹੈ। ਪਾਵਰਕੌਮ ਪਿਛਲੇ ਕਈ ਮਹੀਨਿਆਂ ਤੋਂ ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਕਾਂਗਰਸ ਪੰਜ ਸਾਲ ਸੱਤਾ ਵਿੱਚ ਰਹੀ ਅਤੇ ਇਸ ਕਾਰਨ ਕਾਰਵਾਈ ਨਹੀਂ ਹੋ ਸਕੀ। ਜੇਕਰ ਹੁਣ ਬਿਜਲੀ ਨਾ ਆਈ ਤਾਂ ਮੁਸ਼ਕਿਲ ਹੋ ਜਾਣੀ ਹੈ।
ਪਾਵਰਕੌਮ ਦੇ ਅਧਿਕਾਰੀ ਲਗਾਤਾਰ ਕਾਂਗਰਸ ਭਵਨ ਦੇ ਸੰਚਾਲਕਾਂ ਨੂੰ ਬਿੱਲ ਦਾ ਭੁਗਤਾਨ ਕਰਨ ਲਈ ਸੁਨੇਹੇ ਭੇਜ ਰਹੇ ਸਨ ਪਰ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਇਸ ਤੋਂ ਬਾਅਦ ਪਾਵਰਕੌਮ ਨੇ ਕਾਰਵਾਈ ਕਰਦਿਆਂ ਮੰਗਲਵਾਰ ਦੁਪਹਿਰ ਕਾਂਗਰਸ ਭਵਨ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਵਿਭਾਗ ਦੀ ਇਸ ਕਾਰਵਾਈ ਦੀ ਕਾਫੀ ਚਰਚਾ ਹੈ। ਕਾਂਗਰਸ ਭਵਨ ‘ਤੇ ਕਰੀਬ 3.5 ਲੱਖ ਰੁਪਏ ਦਾ ਬਕਾਇਆ ਹੈ। ਅੱਜ ਖੰਭੇ ‘ਤੇ ਲੱਗੀ ਤਾਰ ਨੂੰ ਹਟਾ ਦਿੱਤਾ ਗਿਆ ਹੈ ਤਾਂ ਜੋ ਉਹ ਬਿਜਲੀ ਦੀ ਵਰਤੋਂ ਨਾ ਕਰ ਸਕਣ।