ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਅੱਠਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਐਲਾਨੇ ਨਤੀਜਿਆਂ ਅਨੁਸਾਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਪਹਿਲੀਆਂ ਦੋ ਪੁਜੀਸ਼ਨਾਂ ਲੜਕੀਆਂ ਨੇ, ਜਦੋਂਕਿ ਤੀਜੀ ਪੁਜੀਸ਼ਨ ਲੜਕਿਆਂ ਦੇ ਹਿੱਸੇ ਆਈ ਹੈ।
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਬਠਿੰਡਾ ਦੀ ਵਿਦਿਆਰਥਣ ਹਰਨੂਰ ਪ੍ਰੀਤ ਕੌਰ ਨੇ 600/600 ਅੰਕ ਹਾਸਿਲ ਕਰਕੇ ਪਹਿਲਾ ਸਥਾਨ, ਨਿਊ ਫਲਾਵਰਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਿਊ ਅਤਰਯਮੀ ਕਲੋਨੀ ਅੰਮ੍ਰਿਤਸਰ ਦੀ ਵਿਦਿਆਰਥਣ ਗੁਰਲੀਨ ਕੌਰ ਨੇ 598/600 ਅੰਕ ਲੈਕੇ ਸੂਬੇ ਭਰ ਤੋਂ ਦੂਜਾ ਤੇ ਤੀਜੇ ਸਥਾਨ ‘ਤੇ ਸਰਕਾਰੀ ਐਲੀਮੈਂਟਹੀ ਸਕੂਲ ਰਤੋਕੇ ਸੰਗਰੂਰ ਦੇ ਵਿਦਿਆਰਥੀ ਅਰਮਾਨ ਦੀਪ ਸਿੰਘ ਰਿਹਾ। ਜਿਸਨੇ 597/600 ਅੰਕ ਹਾਸਿਲ ਕੀਤੇ ਹਨ। ਜਦੋਂਕਿ ਕਿ ਆਲ ਓਵਰ ਨਤੀਜਾ 98.31 ਫੀਸਦੀ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: