ਹੁਸ਼ਿਆਰਪੁਰ ਦੇ ਦਸੂਹਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੋਂ ਦੇ ਬਲਾਕ ਤਲਵਾੜਾ ਦੇ ਪਿੰਡ ਭਵਨੌਰ ਦਾ ਰਹਿਣ ਵਾਲਾ ਫ਼ੌਜੀ ਜਵਾਨ ਸ਼੍ਰੀਨਗਰ ਵਿੱਚ ਡਿਉਟੀ ਦੌਰਾਨ ਸ਼ਹੀਦ ਹੋ ਗਿਆ। ਮ੍ਰਿਤਕ ਫ਼ੌਜੀ ਜਵਾਨ ਦੀ ਪਛਾਣ ਸੂਬੇਦਾਰ ਜਗਜੀਵਨ ਰਾਮ ਦੇ ਰੂਪ ਵਿਚ ਹੋਈ ਹੈ। ਉਹ ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਭਾਰਤੀ ਸੈਨਾ ਦੀ 7 ਪੈਰਾ ਬਟਾਲੀਅਨ ਵਿੱਚ ਤਾਇਨਾਤ ਸੀ।
ਮਿਲੀ ਜਾਣਕਾਰੀ ਮੁਤਾਬਕ ਸੂਬੇਦਾਰ ਜਗਜੀਵਨ ਰਾਮ ਕੁਪਵਾੜਾ ਵਿੱਚ ਆਪਣੀ ਡਿਊਟੀ ਨਿਭਾਅ ਰਹੇ ਸਨ। ਐਤਵਾਰ ਨੂੰ ਸੂਬੇਦਾਰ ਜਗਜੀਵਨ ਰਾਮ ਦੇਸ਼ ਲਈ ਡਿਊਟੀ ਕਰਦੇ ਵਕਤ ਸ਼ਹੀਦ ਹੋ ਗਏ। ਜਿਵੇਂ ਹੀ ਉਨ੍ਹਾਂ ਦੇ ਸ਼ਹੀਦ ਹੋਣ ਦੀ ਖ਼ਬਰ ਇਲਾਕੇ ਵਿਚ ਫੈਲੀ ਤਾਂ ਸੋਗ ਦੀ ਲਹਿਰ ਦੌੜ ਪਈ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਭਵਨੌਰ ਵਿਖੇ ਅੱਜ ਦੁਪਹਿਰ ਬਾਅਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਇਤਿਹਾਸਕ ਰਹੀਆਂ ਦੇਸ਼ ਦੀਆਂ ਚੋਣਾਂ, 64 ਕਰੋੜ ਵੋਟਰਾਂ ਨੇ ਬਣਾਇਆ ਰਿਕਾਰਡ : ਮੁੱਖ ਚੋਣ ਕਮਿਸ਼ਨਰ
ਵੀਡੀਓ ਲਈ ਕਲਿੱਕ ਕਰੋ -: