ਜਲੰਧਰ ਪੱਛਮੀ ਜ਼ਿਮਨੀ ਚੋਣਾਂ ਦੇ ਬਾਅਦ ਅੱਜ ਯਾਨੀ ਕਿ ਬੁੱਧਵਾਰ ਨੂੰ ਪੰਜਾਬ ਵਿੱਚ ਭਾਜਪਾ ਦੇ ਨੇਤਾ ਇੱਕ ਵਾਰ ਫਿਰ ਐਕਟਿਵ ਹੋਏ ਹਨ। ਮੋਹਾਲੀ ਵਿੱਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਹੋਇਆ ਹੈ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਲਕਸ਼ਮੀਕਾਂਤ, ਪੰਜਾਬ ਪ੍ਰਧਾਨ ਸੁਨੀਲ ਜਾਖੜ ਸਣੇ ਹੋਰ ਵੀ ਲੀਡਰਸ਼ਿਪ ਹਾਜ਼ਰ ਸੀ। ਇਸ ਮੌਕੇ ਮੈਂਬਰਸ਼ਿਪ ਲੈਣ ਦੇ ਲਈ ਇੱਕ ਮਿਸਡ ਕਾਲ ਨੰਬਰ 8800002024 ਜਾਰੀ ਕੀਤਾ ਗਿਆ ਹੈ। ਇਸ ਨੰਬਰ ‘ਤੇ ਮਿਸਡ ਕਾਲ ਕਰ ਕੇ ਲੋਕ ਮੈਂਬਰਸ਼ਿਪ ਲੈ ਸਕਣਗੇ।
ਇਸ ਮੌਕੇ ਪ੍ਰਧਾਨ ਜਾਖੜ ਨੇ ਕਿਹਾ ਕਿ ਹਰ 6 ਸਾਲ ਬਾਅਦ ਭਾਜਪਾ ਆਪਣੀ ਮੈਂਬਰਸ਼ਿਪ ਨਵੇਂ ਸਿਰੇ ਤੋਂ ਕਰਦੀ ਹੈ। ਕੋਰੋਨਾ ਕਾਲ ਵਿੱਚ ਇਹ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਸੀ। ਇਸ ਤੋਂ ਪਹਿਲਾਂ ਪੂਰੇ ਦੇਸ਼ ਵਿੱਚ ਭਾਜਪਾ ਦੇ 18 ਕਰੋੜ ਮੈਂਬਰ ਸਨ। ਪਾਰਟੀ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਸੀ। ਇਸ ਟੀਚੇ ਨੂੰ ਪਾਰਟੀ ਵੱਲੋਂ ਹਾਸਿਲ ਕੀਤਾ ਜਾਵੇਗਾ।
ਇਹ ਮੁਹਿੰਮ 1 ਸਤੰਬਰ ਤੋਂ ਸ਼ੁਰੂ ਹੋਣੀ ਹੈ, ਪਰ ਇਸਦੀ ਰਸਮੀ ਸ਼ੁਰੂਆਤ ਅੱਜ ਹੋਈ ਹੈ। ਇਸ ਦੌਰਾਨ ਮੈਂਬਰਸ਼ਿਪ ਮੁਹਿੰਮ ਕਿਸ ਤਰ੍ਹਾਂ ਚਲਾਉਣੀ ਹੈ। ਕਿੰਨੇ ਲੋਕਾਂ ਨੂੰ ਇਸ ਵਿੱਚ ਜੋੜਨਾ ਹੈ ਸਣੇ ਸਾਰੀਆਂ ਚੀਜ਼ਾਂ ‘ਤੇ ਮੰਥਨ ਚੱਲ ਰਿਹਾ ਹੈ। ਹਾਲਾਂਕਿ ਪੰਜਾਬ ਵਿੱਚ ਲੋਕਾਂ ਨੂੰ ਪਾਰਟੀ ਨਾਲ ਜੋੜਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ, ਕਿਉਂਕਿ ਕਿਸਾਨ ਅੰਦੋਲਨ ਹਾਲੇ ਵੀ ਜਾਰੀ ਹੈ। ਇਸ ਕਾਰਨ ਪਿੰਡਾਂ ਵਿੱਚ ਲੋਕ ਪਾਰਟੀ ਨਾਲ ਜੁੜ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: