ਕਾਂਗਰਸ ਨੇ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤਾ ਹੈ ਜਿਸ ਵਿਚ 2 ਉਮੀਦਵਾਰਾਂ ਦਾ ਨਾਂ ਐਲਾਨਿਆ ਗਿਆ ਹੈ। ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦਿੱਤੀ ਗਈ ਹੈ। ਫਰੀਦਕੋਟ ਤੋਂ ਕਾਂਗਰਸ ਨੇ ਸਾਂਸਦ ਮੁਹੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਹੈ।
ਸਾਹੋਕੇ ਦੇ ਪਤੀ ਭੁਪਿੰਦਰ ਸਾਹੋਕੇ ਨੇ ਨਿਹਾਲ ਸਿੰਘ ਵਾਲਾ ਸੀਟ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਗੋਮਰ ਨੇ 2014 ਵਿਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣਾਂ ਲੜੀਆਂ ਸਨ ਪਰ ਅਸਫਲ ਰਹੀ। 2016 ਵਿਚ ਗੋਮਰ ਨੇ ਆਪ ਨਾਲ ਮਤਭੇਦਾਂ ਕਾਰਨ ਪਾਰਟੀ ਛੱਡ ਦਿੱਤੀ ਤੇ ਕਾਂਗਰਸ ਜੁਆਇਨ ਕਰ ਲਈ ਸੀ।
ਪੰਜਾਬ ਕਾਂਗਰਸ ਅਜੇ ਤੱਕ 8 ਉਮੀਦਵਾਰ ਦਾ ਐਲਾਨ ਕਰ ਚੁੱਕੀ ਹੈ। ਅਜੇ 5 ਸੀਟਾਂ ‘ਤੇ ਉੁਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਇਨ੍ਹਾਂ ਵਿਚ ਖਡੂਰ ਸਾਹਿਬ, ਲੁਧਿਆਣਾ, ਗੁਰਦਾਸਪੁਰ, ਆਨੰਦਪੁਰ ਸਾਹਿਬ ਤੇ ਫਿਰੋਜ਼ਪੁਰ ਹਨ।
ਇਹ ਵੀ ਪੜ੍ਹੋ : ਲਾੜੇ ਨੂੰ ਪੌੜੀ ਲਾ ਕੇ ਚੜ੍ਹਾਇਆ ਛੱਤ ‘ਤੇ, ਪਵਾਇਆ 51 ਲੱਖ ਦਾ ਨੋਟਾਂ ਦਾ ਹਾਰ, ਵੀਡੀਓ ਹੋ ਰਹੀ ਵਾਇਰਲ
ਪਹਿਲੀ ਸੀਟ ਵਿਚ ਕਾਂਗਰਸ ਨੇ 6 ਉਮੀਦਵਾਰ ਐਲਾਨੇ ਸਨ ਜਿਨ੍ਹਾਂ ਵਿਚ 2 ਸਾਬਕਾ ਸਾਂਸਦ ਹਨ ਜਦੋਂ ਕਿ 4 ਪਹਿਲੀ ਵਾਰ ਲੋਕ ਸਭਾ ਚੋਣਾਂ ਵਿਚ ਉਤਾਰੇ ਗਏ ਹਨ। ਅੰਮ੍ਰਿਤਸਰ ਤੋਂ ਮੌਜੂਦਾ ਸਾਂਸਦ ਗੁਰਜੀਤ ਔਜਲਾ ਤੇ ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਬਾਕੀ 4 ਸੀਟਾਂ ‘ਤੇ ਨਵੇਂ ਚਿਹਰਿਆਂ ਨੂੰ ਉਤਾਰਿਆ ਗਿਆ ਹੈ। ਬਠਿੰਡਾ ਤੋਂ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਲੰਧਰ ਤੋਂ ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਚੰਨੀ ਨੂੰ ਟਿਕਟ ਦਿੱਤੀ ਗਈ ਹੈ। ਸੰਗਰੂਰ ਤੋਂ ਸੁਖਪਾਲ ਖਹਿਰਾ ਤੇ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: