ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਜਾਨਲੇਵਾ ਸਾਬਿਤ ਹੋਈ ਹੈ। ਇਸ ਦੌਰਾਨ ਇੱਕ ਮਹੀਨੇ ਵਿੱਚ 869 ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਸ ਤੋਂ ਇਲਾਵਾ 1.32 ਲੱਖ ਨਵੇਂ ਮਰੀਜ਼ ਮਿਲੇ ਹਨ ਜਦਕਿ 1.41 ਲੱਖ ਮਰੀਜ਼ ਠੀਕ ਵੀ ਹੋਏ ਹਨ । ਹਾਲਾਂਕਿ ਮੌਤਾਂ ਦਾ ਸਿਲਸਿਲਾ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ । ਬੁੱਧਵਾਰ ਨੂੰ ਸੂਬੇ ਵਿੱਚ ਕੋਰੋਨਾ ਦੇ 676 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਫਿਰ 14 ਲੋਕਾਂ ਦੀ ਮੌਤ ਹੋ ਗਈ।
ਪੰਜਾਬ ਵਿੱਚ 29 ਦਸੰਬਰ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਸੀ, ਜਦੋਂ ਇੱਕ ਦਿਨ ਵਿੱਚ 100 ਮਾਮਲੇ ਸਾਹਮਣੇ ਆਏ ਸਨ । ਹਾਲਾਂਕਿ ਇਹ 9 ਜਨਵਰੀ ਤੋਂ ਬਾਅਦ ਵਧੇ ਹਨ। ਜਦੋਂ 24 ਘੰਟਿਆਂ ਦੇ ਅੰਦਰ 9 ਲੋਕਾਂ ਦੀ ਮੌਤ ਹੋ ਗਈ ਸੀ । ਇਸ ਤੋਂ ਬਾਅਦ ਇਹ ਅੰਕੜਾ ਲਗਾਤਾਰ ਵਧਦਾ ਗਿਆ । 9 ਜਨਵਰੀ ਤੱਕ ਪੰਜਾਬ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 16,675 ਸੀ, ਜੋ 9 ਫਰਵਰੀ ਨੂੰ ਵੱਧ ਕੇ 17,524 ਹੋ ਗਿਆ।
ਇਹ ਵੀ ਪੜ੍ਹੋ: ਸੰਤ ਸਮਾਜ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਵੱਡਾ ਐਲਾਨ
ਪੰਜਾਬ ਵਿੱਚ 9 ਜਨਵਰੀ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 6 ਲੱਖ 21 ਹਜ਼ਾਰ 419 ਸੀ। ਹਾਲਾਂਕਿ 9 ਫਰਵਰੀ ਤੱਕ ਇਹ ਅੰਕੜਾ ਵਧ ਕੇ 7 ਲੱਖ 53 ਹਜ਼ਾਰ 789 ਹੋ ਗਿਆ। ਇੱਕ ਮਹੀਨੇ ਵਿੱਚ ਸੂਬੇ ਵਿੱਚ 1 ਲੱਖ 32 ਹਜ਼ਾਰ 370 ਨਵੇਂ ਮਰੀਜ਼ ਮਿਲੇ ਹਨ । ਪੰਜਾਬ ਵਿੱਚ ਜਨਵਰੀ ਮਹੀਨੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹਾਲਾਂਕਿ ਹੁਣ ਮਰੀਜ਼ਾਂ ਦੀ ਗਿਣਤੀ ਘੱਟ ਹੋ ਰਹੀ ਹੈ । ਪੰਜਾਬ ਵਿੱਚ 9 ਜਨਵਰੀ ਤੱਕ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 5 ਲੱਖ 88 ਹਜ਼ਾਰ 401 ਸੀ। ਜੋ 9 ਫਰਵਰੀ ਤੱਕ 7 ਲੱਖ 29 ਹਜ਼ਾਰ 649 ਤੱਕ ਪਹੁੰਚ ਗਈ। ਇਸ ਇੱਕ ਮਹੀਨੇ ਦੌਰਾਨ 1 ਲੱਖ 41 ਹਜ਼ਾਰ 248 ਮਰੀਜ਼ ਠੀਕ ਹੋਏ ਹਨ।
ਦੱਸ ਦੇਈਏ ਕਿ ਪੰਜਾਬ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਵੱਡੀਆਂ ਚੋਣ ਰੈਲੀਆਂ, ਰੋਡ ਸ਼ੋਅ ‘ਤੇ ਪਾਬੰਦੀ ਲਗਾਈ ਹੋਈ ਹੈ। ਚੋਣ ਕਮਿਸ਼ਨ ਵੱਲੋਂ ਇੰਡੋਰ ਵਿੱਚ ਇੱਕ ਹਜ਼ਾਰ ਲੋਕਾਂ ਅਤੇ ਆਊਟਡੋਰ ਵਿੱਚ 30% ਸਮਰੱਥਾ ਨਾਲ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ ਤੇਜ਼ੀ ਨਾਲ ਘੱਟ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ 50% ਜਾਂ ਇਸ ਤੋਂ ਵੱਧ ਸਮਰੱਥਾ ਵਾਲੀਆਂ ਰੈਲੀਆਂ ਦੀ ਆਗਿਆ ਦਿੱਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: