ਪੰਜਾਬ ਵਿੱਚ ਕੋਰੋਨਾ ਮਾਮਲੇ ਇੱਕ ਵਾਰ ਫਿਰ ਵਧਣੇ ਸ਼ੁਰੂ ਹੋ ਗਏ ਹਨ। ਸੂਬੇ ਵਿੱਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 153 ਹੋ ਗਈ ਹੈ । ਇਸ ਸਥਿਤੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਕੋਰੋਨਾ ਟੈਸਟਿੰਗ ਦੀ ਗਿਣਤੀ ਵਧਾ ਕੇ 10 ਹਜ਼ਾਰ ਕਰ ਦਿੱਤੀ ਹੈ । ਸ਼ਨੀਵਾਰ ਨੂੰ 12,333 ਨਮੂਨੇ ਲੈ ਕੇ 10,345 ਟੈਸਟ ਕੀਤੇ ਗਏ । ਚਿੰਤਾ ਦੀ ਗੱਲ ਹੈ ਕਿ ਹੁਣ ਲਾਈਫ ਸੇਵਿੰਗ ਸਪੋਰਟ ‘ਤੇ ਮਰੀਜ਼ ਵੀ ਵੱਧ ਰਹੇ ਹਨ। ਸ਼ਨੀਵਾਰ ਨੂੰ ਇੱਕ ਹੋਰ ਮਰੀਜ਼ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ।
ਪੰਜਾਬ ਵਿੱਚ 24 ਘੰਟਿਆਂ ਦੌਰਾਨ ਕੋ ਪਾਏ ਗਏ ਹਨ । ਫ਼ਿਰੋਜ਼ਪੁਰ, ਗੁਰਦਾਸਪੁਰ, ਪਟਿਆਲਾ ਤੇ ਐਸਬੀਐਸ ਨਗਰ ਵਿੱਚ 1-1 ਮਰੀਜ਼ ਪਾਇਆ ਗਿਆ ਹੈ। ਬਾਕੀ 14 ਜ਼ਿਲ੍ਹਿਆਂ ਵਿੱਚ ਕੋਈ ਵੀ ਕੋਰੋਨਾ ਮਰੀਜ਼ ਨਹੀਂ ਮਿਲਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ‘ਜੁਗਾੜੂ ਰੇਹੜੀਆਂ’ ਬੰਦ ਕਰਨ ਨੂੰ ਲੈ ਕੇ ਦਿੱਤੇ ਗਏ ਹੁਕਮ ਲਏ ਗਏ ਵਾਪਿਸ
ਦੱਸ ਦੇਈਏ ਕਿ ਅਪ੍ਰੈਲ ਮਹੀਨੇ ਵਿੱਚ ਹੁਣ ਤੱਕ 308 ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ । ਇਨ੍ਹਾਂ ਵਿੱਚੋਂ 254 ਮਰੀਜ਼ ਠੀਕ ਹੋ ਹਨ। ਇਸ ਦੌਰਾਨ 2 ਮਰੀਜ਼ਾਂ ਦੀ ਵੀ ਮੌਤ ਹੋ ਗਈ। ਅਪ੍ਰੈਲ ਮਹੀਨੇ ਦੇ 23 ਦਿਨਾਂ ਵਿੱਚ ਸਿਹਤ ਵਿਭਾਗ ਨੇ ਕੋਰੋਨਾ ਦੇ 2 ਲੱਖ 6 ਹਜ਼ਾਰ 677 ਸੈਂਪਲ ਲਏ ਹਨ।
ਇਸ ਸਬੰਧੀ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ ਕਾਬੂ ਹੇਠ ਹੈ । ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ । ਹਾਲਾਂਕਿ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਜਨਤਕ ਥਾਵਾਂ ‘ਤੇ ਜਾਂਦੇ ਹੋ ਤਾਂ ਮਾਸਕ ਪਾਓ।
ਵੀਡੀਓ ਲਈ ਕਲਿੱਕ ਕਰੋ -: