ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੀ ਚੌਥੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਤਿਆਰੀ ਕਰ ਲਈ ਹੈ । ਸੂਬੇ ਵਿੱਚ ਵੈਂਟੀਲੇਟਰ ਤੇ ICU ਮਿਲਾ ਕੇ 6 ਹਜ਼ਾਰ ਬੈੱਡ ਦਾ ਇੰਤਜ਼ਾਮ ਕਰ ਲਿਆ ਗਿਆ ਹੈ । ਸੂਬੇ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 172 ਹੋ ਗਈ ਹੈ। ਇਨ੍ਹਾਂ ਵਿੱਚੋ 6 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ । ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ CM ਭਗਵੰਤ ਮਾਨ ਤੋਂ ਕੋਰੋਨਾ ਨਾਲ ਨਜਿੱਠਣ ਲਈ ਤਿਆਰੀਆਂ ਦਾ ਫੀਡਬੈਕ ਲਿਆ । ਪੰਜਾਬ ਵਿੱਚ ਬੁੱਧਵਾਰ ਨੂੰ ਸ਼ੱਕੀ ਕੋਵਿਡ ਮਰੀਜ਼ਾਂ ਦੇ 10,570 ਸੈਂਪਲ ਲਏ ਗਏ ਜਿਨ੍ਹਾਂ ਵਿੱਚੋ 10,270 ਦੀ ਟੈਸਟਿੰਗ ਕੀਤੀ ਗਈ।
ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ 37 ਮਰੀਜ਼ ਮਿਲੇ । ਇਸ ਦੌਰਾਨ ਪਾਜ਼ੀਟਿਵਿਟੀ ਰੇਟ 0.36% ਰਿਹਾ । ਮੋਹਾਲੀ ਵਿੱਚ ਮਰੀਜ਼ਾਂ ਦੀ ਗਿਣਤੀ ਤੇਜ਼ ਹੋ ਰਹੀ ਹੈ। ਬੁੱਧਵਾਰ ਨੂੰ ਇੱਥੇ 2.73% ਪਾਜੀਟਿਵਿਟੀ ਰੇਟ ਨਾਲ 9 ਮਰੀਜ਼ ਮਿਲੇ । ਮੰਗਲਵਾਰ ਨੂੰ ਇੱਥੇ 12 ਮਰੀਜ਼ ਮਿਲੇ ਸੀ । ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ 5, ਜਲੰਧਰ-ਐਸਬੀਐਸ ਨਗਰ ਵਿੱਚ 3-3, ਅੰਮ੍ਰਿਤਸਰ, ਫਾਜ਼ਿਲਕਾ, ਫਹਿਤਗੜ੍ਹ ਸਾਹਿਬ ਤੇ ਲੁਧਿਆਣਾ ਵਿੱਚ 2-2 ਮਰੀਜ਼, ਬਠਿੰਡਾ, ਫਰੀਦਕੋਰਟ, ਕਪੂਰਥਲਾ ਤੇ ਰੋਪੜ ਵਿੱਚ 1-1 ਮਰੀਜ਼ ਮਿਲਿਆ ਹੈ।
ਇਹ ਵੀ ਪੜ੍ਹੋ: ‘ਜਲਦ ਹੀ ਪੰਜਾਬ ਦੀਆਂ ਸਰਕਾਰੀ ਬੱਸਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੱਕ ਜਾਣਗੀਆਂ’: ਟਰਾਂਸਪੋਰਟ ਮੰਤਰੀ
ਦੱਸ ਦੇਈਏ ਕਿ ਪੰਜਾਬ ਵਿੱਚ ਅਪ੍ਰੈਲ ਮਹੀਨੇ ਦੇ 27 ਦਿਨਾਂ ਵਿੱਚ ਕੋਰੋਨਾ ਦੇ 420 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 172 ਹਾਲੇ ਵੀ ਕੋਰੋਨਾ ਪਾਜ਼ੀਟਿਵ ਮਾਮਲੇ ਹਨ। ਇਸ ਦੌਰਾਨ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 342 ਮਰੀਜ਼ ਠੀਕ ਹੋ ਚੁੱਕੇ ਹਨ। ਉੱਥੇ ਹੀ ਇਸ ਮਾਮਲੇ ਵਿੱਚ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਕਾਬੂ ਹੇਠ ਹਨ। ਜਿਸ ਕਾਰਨ ਹਾਲੇ ਮਾਸਕ ਨਾ ਪਾਉਣ ‘ਤੇ ਜੁਰਮਾਨਾ ਨਹੀਂ ਵਸੂਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: