ਪੰਜਾਬ ਵਿੱਚ ਕੋਰੋਨਾ ਦੀ ਤੀਜੀ ਲਹਿਰ ਦਾ ਕਹਿਰ ਜਾਰੀ ਹੈ। 31 ਜੁਲਾਈ ਨੂੰ ਸਭ ਤੋਂ ਵੱਧ 3121 ਐਕਟਿਵ ਕੇਸ ਦਰਜ ਹੋਣ ਤੋਂ ਬਾਅਦ 14 ਅਗਸਤ ਨੂੰ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 2291 ਰਹਿ ਗਈ ਹੈ । ਇੱਕ ਹਫ਼ਤੇ ਤੋਂ ਕੋਰੋਨਾ ਦੇ ਮਰੀਜ਼ ਲਗਾਤਾਰ ਘੱਟ ਰਹੇ ਹਨ, ਜੋ ਕਿ ਪੰਜਾਬ ਵਾਸੀਆਂ ਲਈ ਰਾਹਤ ਦੀ ਖਬਰ ਹੈ । ਜੁਲਾਈ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤਿੰਨ ਗੁਣਾ ਵੱਧ ਗਈ ਸੀ । ਐਤਵਾਰ ਨੂੰ ਸੂਬੇ ਵਿੱਚ ਸਿਰਫ 256 ਨਵੇਂ ਮਰੀਜ਼ ਮਿਲੇ ਹਨ । ਸੂਬੇ ਵਿੱਚ ਪਾਜ਼ੀਟਿਵਿਟੀ ਦਰ ਵੀ 5% ਦੇ ਉੱਚੇ ਪੱਧਰ ਨੂੰ ਛੂਹਣ ਤੋਂ ਬਾਅਦ ਮੁੜ 2.86 ਤੋਂ 3 ਫ਼ੀਸਦੀ ਦੇ ਵਿਚਕਾਰ ਆ ਗਈ ਹੈ। ਐਤਵਾਰ ਨੂੰ ਸੂਬੇ ਦੇ ਛੇ ਜ਼ਿਲ੍ਹੇ ਅਜਿਹੇ ਰਹੇ, ਜਿਨ੍ਹਾਂ ਵਿੱਚ ਕੋਰੋਨਾ ਦਾ ਇੱਕ ਵੀ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ।
ਉੱਥੇ ਹੀ ਆਕਸੀਜਨ ਸਪੋਰਟ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਘੱਟ ਰਹੀ ਹੈ ਅਤੇ ਇਹ 115-120 ਦੇ ਅੰਕੜੇ ਨੂੰ ਛੂਹਣ ਤੋਂ ਬਾਅਦ 103 ‘ਤੇ ਆ ਗਈ ਹੈ। 1 ਜੁਲਾਈ ਨੂੰ ਪੂਰੇ ਸੂਬੇ ਵਿੱਚ ਸਿਰਫ 31 ਮਰੀਜ਼ ਆਕਸੀਜਨ ‘ਤੇ ਨਿਰਭਰ ਸਨ, ਜਦਕਿ ਅਗਸਤ ਨੂੰ ਇਹ ਅੰਕੜਾ 116 ਤੋਂ ਵੱਧ ਹੋ ਗਿਆ ਸੀ । ਉਸ ਤੋਂ ਬਾਅਦ ਇਹ ਲਗਾਤਾਰ ਘਟਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ CM ਭਗਵੰਤ ਮਾਨ ਨੇ ਲਹਿਰਾਇਆ ਤਿਰੰਗਾ ਤੇ ਪੰਜਾਬੀਆਂ ਨਾਲ ਕੀਤੇ ਇਹ ਵੱਡੇ ਵਾਅਦੇ
ਦੱਸ ਦੇਈਏ ਕਿ ਕੋਰੋਨਾ ਦੇ ਨਵੇਂ ਅਤੇ ਸਰਗਰਮ ਮਾਮਲਿਆਂ ਦੀ ਗਿਣਤੀ ਵਿੱਚ ਕਮੀ ਇੱਕ ਬਿਹਤਰ ਸੰਕੇਤ ਹੈ। ਇਸ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਕੁਝ ਪ੍ਰੇਸ਼ਾਨ ਕਰਨ ਵਾਲੀ ਹੈ। 1 ਅਪ੍ਰੈਲ ਤੋਂ ਲੈ ਕੇ 30 ਜੂਨ ਤੱਕ ਪੰਜਾਬ ਵਿੱਚ ਸਿਰਫ 30 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਸੀ, ਜਦਕਿ ਜੁਲਾਈ ਵਿੱਚ ਇਹ ਗਿਣਤੀ ਵੱਧ ਕੇ 44 ਹੋ ਗਈ ਸੀ। ਅਗਸਤ ਵਿੱਚ ਰੋਜ਼ਾਨਾ ਦੋ-ਤਿੰਨ ਮੌਤਾਂ ਦਰਜ ਹੋ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: