ਪੰਜਾਬ ਵਿੱਚ ਕੋਰੋਨਾ ਕਾਰਨ ਇੱਕ ਵਾਰ ਫਿਰ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਸੂਬੇ ਵਿੱਚ ਬੀਤੇ ਦਿਨ ਕੋਰੋਨਾ ਕਾਰਨ ਮੋਗਾ ਵਿੱਚ ਇੱਕ ਮਰੀਜ਼ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਜਲੰਧਰ ਵਿੱਚ ਇੱਕ 3 ਮਹੀਨੇ ਦਾ ਬੱਚਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ । ਇਸ ਤੋਂ ਇਲਾਵਾ 2 ਨਵੇਂ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਦੇ ਚੱਲਦਿਆਂ ਆਕਸੀਜਨ ਸਪੋਰਟ ‘ਤੇ ਰੱਖਣਾ ਪਿਆ । ਜਿਸ ਤੋਂ ਬਾਅਦ ਹੁਣ 5 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ । ਸੂਬੇ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ। ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਸੂਬੇ ਵਿੱਚ ਭੀੜ ਵਾਲੀਆਂ ਥਾਵਾਂ, ਸਕੂਲਾਂ ਆਦਿ ਵਿੱਚ ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ।
ਸੋਮਵਾਰ ਨੂੰ ਸਭ ਤੋਂ ਵੱਧ 8 ਕੋਰੋਨਾ ਮਰੀਜ਼ ਜਲੰਧਰ ਵਿੱਚ ਪਾਏ ਗਏ । ਹਾਲਾਂਕਿ, ਪਟਿਆਲਾ ਅਤੇ ਮੋਹਾਲੀ ਵਿੱਚ ਕੋਰੋਨਾ ਫੈਲਣ ਦੀ ਹਾਲਤ ਗੰਭੀਰ ਬਣੀ ਹੋਈ ਹੈ । ਮੋਹਾਲੀ ਵਿੱਚ 6 ਕੋਰੋਨਾ ਮਰੀਜ਼ ਪਾਏ ਗਏ ਪਰ ਇੱਥੇ ਸਕਾਰਾਤਮਕਤਾ ਦਰ 2.14% ਰਹੀ । ਇਸ ਦੇ ਨਾਲ ਹੀ, ਪਟਿਆਲਾ ਵਿੱਚ 3 ਮਰੀਜ਼ ਪਾਏ ਗਏ ਪਰ ਸਕਾਰਾਤਮਕਤਾ ਦਰ ਸਭ ਤੋਂ ਵੱਧ 2.24% ਹੈ । ਇਸ ਤੋਂ ਇਲਾਵਾ ਬਠਿੰਡਾ, ਫਿਰੋਜ਼ਪੁਰ ਅਤੇ ਲੁਧਿਆਣਾ ਵਿੱਚ 1-1 ਮਰੀਜ਼ ਮਿਲਿਆ ਹੈ।
ਦੱਸ ਦੇਈਏ ਕਿ ਸੋਮਵਾਰ ਨੂੰ ਪੰਜਾਬ ਵਿੱਚ 24 ਘੰਟਿਆਂ ਦੌਰਾਨ ਕੋਰੋਨਾ ਦੇ 20 ਨਵੇਂ ਮਰੀਜ਼ ਮਿਲੇ ਹਨ। ਇਸਦੀ ਸਕਾਰਾਤਮਕਤਾ ਦਰ 0.28% ਰਹੀ। ਇਸ ਦੇ ਨਾਲ ਹੀ ਅਪ੍ਰੈਲ ਮਹੀਨੇ ਵਿੱਚ ਪੰਜਾਬ ਵਿੱਚ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਨ੍ਹਾਂ ਵਿੱਚ ਮੋਗਾ ਤੋਂ ਇਲਾਵਾ 2 ਐਸਬੀਐਸ ਨਗਰ ਅਤੇ ਇੱਕ ਕਪੂਰਥਲਾ ਦਾ ਰਹਿਣ ਵਾਲਾ ਹੈ। ਇਸ ਮਹੀਨੇ ਵਿੱਚ ਕੁੱਲ 349 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 277 ਠੀਕ ਹੋ ਚੁੱਕੇ ਹਨ ।
ਵੀਡੀਓ ਲਈ ਕਲਿੱਕ ਕਰੋ -: