ਪੰਜਾਬ ਵਿੱਚ 48 ਘੰਟਿਆਂ ਤੋਂ ਬਾਅਦ ਇੱਕ ਵਾਰ ਕੋਰੋਨਾ ਦੇ 100 ਤੋਂ ਵੱਧ ਮਰੀਜ਼ ਮਿਲੇ ਹਨ । ਐਤਵਾਰ ਨੂੰ 102 ਨਵੇਂ ਮਰੀਜ਼ ਮਿਲੇ ਹਨ । ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 104 ਮਰੀਜ਼ ਮਿਲੇ ਸਨ । ਹੁਣ 15 ਮਰੀਜ਼ ਲਾਈਫ ਸੇਵਿੰਗ ਸਪੋਰਟ ‘ਤੇ ਪਹੁੰਚ ਗਏ ਹਨ। ਜਿਨ੍ਹਾਂ ਵਿੱਚ 13 ਮਰੀਜ਼ਾਂ ਨੂੰ ਆਕਸੀਜਨ ਤੇ 2 ਮਰੀਜ਼ਾਂ ਨੂੰ ICU ਵਿੱਚ ਰੱਖਿਆ ਗਿਆ ਹੈ। ਉੱਥੇ ਹੀ ਦੂਜੇ ਪਾਸੇ ਐਤਵਾਰ ਨੂੰ ਲੁਧਿਆਣਾ ਵਿੱਚ ਕੋਰੋਨਾ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ । ਸੂਬੇ ਵਿੱਚ ਕੋਰੋਨਾ ਦੇ 566 ਐਕਟਿਵ ਮਾਮਲੇ ਸਾਹਮਣੇ ਆਏ ਹਨ । ਐਤਵਾਰ ਨੂੰ ਕੋਰੋਨਾ ਦੇ 10,793 ਸੈਂਪਲ ਲੈ ਕੇ 10,258 ਦੀ ਜਾਂਚ ਕੀਤੀ ਗਈ। ਪੰਜਾਬ ਦੀ ਸਕਾਰਾਤਮਕਤਾ ਦਰ 0.99% ਰਹੀ ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਾਲ ਲੱਗਦੇ ਮੋਹਾਲੀ ਵਿੱਚ ਹਾਲਾਤ ਬੇਹੱਦ ਚਿੰਤਾਜਨਕ ਹਨ। ਇੱਥੇ ਐਤਵਾਰ ਨੂੰ 46 ਕੋਰੋਨਾ ਪਾਜ਼ੀਟਿਵ ਮਰੀਜ਼ ਪਾਏ ਗਏ, ਜਦੋਂ ਕਿ ਸਕਾਰਾਤਮਕਤਾ ਦਰ 10.60% ਸੀ । ਇਸ ਤੋਂ ਇਲਾਵਾ ਲੁਧਿਆਣਾ ਵਿੱਚ 15, ਬਠਿੰਡਾ ਵਿੱਚ 7, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ 6-6 ਮਰੀਜ਼ ਪਾਏ ਗਏ ਹਨ। ਹੁਸ਼ਿਆਰਪੁਰ, ਜਲੰਧਰ, ਮਾਨਸਾ, ਮੁਕਤਸਰ ਅਤੇ ਪਠਾਨਕੋਟ ਵਿੱਚ 3-3 ਮਰੀਜ਼ ਪਾਏ ਗਏ।
ਇਹ ਵੀ ਪੜ੍ਹੋ: ‘ਜਿਨ੍ਹਾਂ ਨੇ ਪੰਜਾਬੀਆਂ ਦਾ ਇੱਕ ਵੀ ਰੁਪਇਆ ਖਾਧਾ, ਓਹਦਾ ਮੈਂ ਵਿਆਜ ਸਮੇਤ ਹਿਸਾਬ ਲਊਂਗਾ’ : CM ਮਾਨ
ਦੱਸ ਦੇਈਏ ਕਿ ਸੂਬੇ ਵਿੱਚ ਸਭ ਤੋਂ ਜ਼ਿਆਦਾ 207 ਐਕਟਿਵ ਕੇਸ ਮੋਹਾਲੀ ਵਿੱਚ ਹਨ। ਲੁਧਿਆਣਾ ਜ਼ਿਲ੍ਹਾ 124 ਮਰੀਜ਼ਾਂ ਨਾਲ ਦੂਜੇ ਨੰਬਰ ‘ਤੇ ਹੈ । ਪਟਿਆਲਾ ਵਿੱਚ 35, ਬਠਿੰਡਾ ਵਿੱਚ 29 ਅਤੇ ਜਲੰਧਰ ਵਿੱਚ 24 ਐਕਟਿਵ ਕੇਸ ਹਨ ।
ਵੀਡੀਓ ਲਈ ਕਲਿੱਕ ਕਰੋ -: