ਪੰਜਾਬ ਵਿੱਚ ਕੋਰੋਨਾ ਕੇਸਾਂ ਦੀ ਰਫ਼ਤਾਰ ਇੱਕ ਵਾਰ ਫਿਰ ਵੱਧ ਗਈ ਹੈ । ਸੂਬੇ ਵਿੱਚ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 123 ਹੋ ਗਈ ਹੈ। ਉੱਥੇ ਹੀ ਵੀਰਵਾਰ ਨੂੰ ਅਪ੍ਰੈਲ ਮਹੀਨੇਵਿੱਚ ਦੂਜੇ ਕੋਰੋਨਾ ਮਰੀਜ਼ ਨੇ ਵੀ ਦਮ ਤੋੜ ਦਿੱਤਾ । ਅਪ੍ਰੈਲ ਮਹੀਨੇ ਦੇ 22 ਦਿਨਾਂ ਵਿੱਚ ਸੂਬੇ ਵਿੱਚ 262 ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। 2 ਮਰੀਜ਼ ਹਾਲੇ ਵੀ ਆਕਸੀਜਨ ਸਪੋਰਟ ‘ਤੇ ਹਨ।
ਇਸ ਦੇ ਮੱਦੇਨਜ਼ਰ, ਸਰਕਾਰ ਨੇ ਜਨਤਕ ਤੇ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਪੰਜਾਬ ਵਿੱਚ ਵੀਰਵਾਰ ਨੂੰ 10014 ਸੈਂਪਲ ਲੈ ਕੇ 9930 ਟੈਸਟ ਕੀਤੇ ਗਏ। ਇਸ ਮਾਮਲੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਵਿੱਚ ਹਾਲੇ ਹਾਲਾਤ ਚਿੰਤਾਜਨਕ ਨਹੀਂ ਹਨ ਪਰ ਜੇਕਰ ਕੇਸ ਹੋਰ ਵਧੇ ਤਾਂ ਸਖਤੀ ਹੋ ਸਕਦੀ ਹੈ ।
ਇਹ ਵੀ ਪੜ੍ਹੋ: CM ਮਾਨ ਦਾ ਵੱਡਾ ਫੈਸਲਾ- ਸੰਤ ਰਾਮ ਉਦਾਸੀ ਜੀ ਦੇ ਨਾਂ ‘ਤੇ ਬਣਾਈ ਜਾਵੇਗੀ ਲਾਇਬ੍ਰੇਰੀ
ਦੱਸ ਦੇਈਏ ਕਿ ਪੰਜਾਬ ਵਿੱਚ ਹੁਣ ਕੋਰੋਨਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ । ਵੀਰਵਾਰ ਨੂੰ 12 ਜ਼ਿਲ੍ਹਿਆਂ ਵਿੱਚ ਮਰੀਜ਼ ਪਾਏ ਗਏ । ਇਨ੍ਹਾਂ ਵਿੱਚੋਂ ਸਭ ਤੋਂ ਵੱਧ 4-4 ਮਰੀਜ਼ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਸਾਹਮਣੇ ਆਏ । ਪਠਾਨਕੋਟ ਤੇ ਮੋਹਾਲੀ ਵਿੱਚ 3 ਮਰੀਜ਼, ਫਤਿਹਗੜ੍ਹ ਸਾਹਿਬ ਵਿੱਚ 2 ਮਰੀਜ਼ ਮਿਲੇ । ਇਸ ਤੋਂ ਇਲਾਵਾ ਫਰੀਦਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਮੁਕਤਸਰ, ਐਸਬੀਐਸ ਨਗਰ ਤੇ ਤਰਨ ਤਾਰਨ ਵਿੱਚ 1-1 ਮਰੀਜ਼ ਕੋਰੋਨਾ ਮਿਲਿਆ ਹੈ । ਪਠਾਨਕੋਟ ਵਿੱਚ ਸਭ ਤੋਂ ਵੱਧ ਪਾਜ਼ਿਟਿਵਿਟੀ ਰੇਟ 2.29% ਮਿਲੀ । ਇਸੇ ਦੇ ਨਾਲ ਸੂਬੇ ਦਾ ਪਾਜ਼ੀਟਿਵਿਟੀ ਰੇਟ ਵਰਤਮਾਨ ਵਿੱਚ 0.23% ਹੈ ।
ਦੱਸ ਦੇਈਏ ਕਿ ਸੂਬੇ ਵਿੱਚ ਵੱਧ ਰਹੇ ਕੋਰੋਨਾ ਮਰੀਜ਼ਾਂ ਦੀ ਮੌਤ ਤੋਂ ਬਾਅਦ ਸਰਕਾਰ ਨੇ ਪੰਜਾਬ ਵਿੱਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ । ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਬੱਸ, ਟ੍ਰੇਨ, ਹਵਾਈ ਜਹਾਜ਼ਾਂ, ਟੈਕਸੀਆਂ ਸਮੇਤ ਸਾਰੇ ਪਬਲਿਕ ਆਵਾਜਾਈ ਵਿੱਚ ਮਾਸਕ ਪਾਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਭੀੜ-ਭੜੱਕੇ ਵਾਲੀਆਂ ਥਾਵਾਂ ਜਿਵੇਂ ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟ ਸਟੋਰ ਤੇ ਕਲਾਸਰੂਮਾਂ, ਦਫ਼ਤਰਾਂ ਸਮੇਤ ਇਨਡੋਰ ਇਕੱਠਾਂ ਵਿੱਚ ਮਾਸਕ ਪਹਿਨਣਾ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -: