ਪੰਜਾਬ ਵਿੱਚ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ । ਸੂਬੇ ਵਿੱਚ ਕੋਰੋਨਾ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਫ਼ਿਰੋਜ਼ਪੁਰ, ਲੁਧਿਆਣਾ ਅਤੇ ਮੋਹਾਲੀ ਵਿੱਚ 3 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਇਸ ਦੌਰਾਨ ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿੱਚ 6 ਮਰੀਜ਼ਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ICU ਵਿੱਚ ਭੇਜ ਦਿੱਤਾ ਗਿਆ ਹੈ । ਇਸ ਦੇ ਨਾਲ ਹੀ 17 ਮਰੀਜ਼ਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ। ਸੂਬੇ ਵਿੱਚ ਇਸ ਦੌਰਾਨ 131 ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਜਿਸਦੀ ਸਕਾਰਾਤਮਕਤਾ ਦਰ 2.02% ਰਹੀ । ਜਿਸ ਤੋਂ ਬਾਅਦ ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 921 ਹੋ ਗਈ ਹੈ। ਰਾਜ ਦੇ ਸਿਹਤ ਵਿਭਾਗ ਨੇ ਕੱਲ੍ਹ 6,363 ਕੋਵਿਡ ਸੈਂਪਲ ਲੈ ਕੇ 6,475 ਟੈਸਟ ਕੀਤੇ।
ਪੰਜਾਬ ਵਿੱਚ ਸਭ ਤੋਂ ਵੱਧ ਬੁਰੀ ਹਾਲਤ ਮੋਹਾਲੀ ਤੇ ਲੁਧਿਆਣਾ ਦੀ ਹੈ। ਮੋਹਾਲੀ ਵਿੱਚ ਬੀਤੇ ਦਿਨ 42 ਮਾਮਲੇ ਸਾਹਮਣੇ ਆਏ । ਜਿਸਦੀ ਸਕਾਰਾਤਮਕਤਾ ਦਰ 17% ਰਹੀ । ਲੁਧਿਆਣਾ ਵਿੱਚ 1.18% ਦੀ ਸਕਾਰਾਤਮਕਤਾ ਦਰ ਨਾਲ 30 ਮਰੀਜ਼ ਮਿਲੇ ।
ਇਹ ਵੀ ਪੜ੍ਹੋ: ਸਾਬਕਾ CM ਕੈਪਟਨ ਨੂੰ ਲੰਦਨ ਦੇ ਹਸਪਤਾਲ ਤੋਂ ਮਿਲੀ ਛੁੱਟੀ, 25 ਜੂਨ ਨੂੰ ਹੋਈ ਸੀ ਸਪਾਈਨਲ ਸਰਜਰੀ
ਇਸ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਵਿੱਚ ਕੁੱਲ 22 ਸੈਂਪਲ ਟੈਸਟ ਕੀਤੇ ਗਏ । ਜਿਸ ਵਿੱਚ 11 ਮਰੀਜ਼ ਪਾਜ਼ੀਟਿਵ ਆਏ ਹਨ । ਇੱਥੇ ਸਕਾਰਾਤਮਕਤਾ ਦਰ 50% ਰਹੀ। ਜਲੰਧਰ ਅਤੇ ਪਟਿਆਲਾ ਵਿੱਚ 11 ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਪਿਛਲੇ 3 ਮਹੀਨਿਆਂ ਵਿੱਚ ਪੰਜਾਬ ਵਿੱਚ 23 ਮਰੀਜ਼ ਕੋਰੋਨਾ ਨਾਲ ਦਮ ਤੋੜ ਚੁੱਕੇ ਹਨ। ਇਸ ਦੌਰਾਨ 3273 ਨਵੇਂ ਕੇਸ ਮਿਲੇ।
ਵੀਡੀਓ ਲਈ ਕਲਿੱਕ ਕਰੋ -: