ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿਚ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਬਿੱਲ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਹ ਬਿੱਲ CM ਭਗਵੰਤ ਮਾਨ ਵੱਲੋਂ ਸਦਨ ਵਿੱਚ ਪੇਸ਼ ਕੀਤਾ ਗਿਆ। ਇਸ ਮੁੱਦੇ ‘ਤੇ CM ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਫਾਇਰ ਐਂਡ ਐਮਰਜੈਂਸੀ ਸੋਧ ਬਿੱਲ ਬਹੁਤ ਜ਼ਰੂਰੀ ਸੀ । ਕਿਉਂਕਿ ਕਈ ਸਾਲਾਂ ਤੋਂ ਨਿਯਮ ਨਹੀਂ ਬਦਲੇ ਸਨ, ਜਿਸ ਕਾਰਨ ਦਿੱਕਤ ਆ ਰਹੀ ਸੀ।
ਇਸ ਤੋਂ ਅੱਗੇ CM ਮਾਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹ ਡੇਰਾਬੱਸੀ ਵਿੱਚ ਕੁਝ ਕੁੜੀਆਂ ਨੂੰ ਮਿਲੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕਰ ਲਈ ਹੈ, ਪਰ ਸਰੀਰਕ ਟੈਸਟ ਵਿੱਚ ਪਰੇਸ਼ਾਨੀ ਆਈ ਹੈ। ਕਿਉਂਕਿ ਇੱਥੇ ਇੱਕ ਨਿਯਮ ਸੀ ਕਿ ਮੁੰਡੇ ਤੇ ਕੁੜੀਆਂ ਨੂੰ 60 ਕਿਲੋ ਦੀ ਬੋਰੀ ਚੁੱਕ ਕੇ ਚੱਲਣਾ ਪਵੇਗਾ । ਇਸ ਕਾਰਨ ਕੁੜੀਆਂ ਭਰਤੀ ਨਹੀਂ ਹੋ ਪਾ ਰਹੀਆਂ ।
ਇਹ ਵੀ ਪੜ੍ਹੋ: ਘਰ ‘ਚ ਵਿਛੇ ਸੱਥਰ: ਸੜਕ ਹਾਦਸੇ ‘ਚ ਜਵਾਨ ਪੁੱਤ ਦੀ ਹੋਈ ਮੌਤ, ਕੁਝ ਮਿੰਟਾਂ ਮਗਰੋਂ ਮਾਂ ਨੇ ਵੀ ਤੋੜਿਆ ਦਮ
ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਕੁੜੀਆਂ ਲਈ ਨਿਯਮ ਬਦਲੇ ਜਾ ਰਹੇ ਹਨ। ਜਿਸ ਦੇ ਤਹਿਤ ਕੁੜੀਆਂ ਦੇ ਲਈ ਭਾਰ 60 ਕਿਲੋਗ੍ਰਾਮ ਤੋਂ ਘਟਾ ਕੇ 40 ਕਿਲੋਗ੍ਰਾਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਕੁੜੀਆਂ ਨੂੰ ਫਾਇਰ ਸਰਵਿਸ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਨੂੰ ਨਿਊਯਾਰਕ ਦੀ ਤਰਜ਼ ‘ਤੇ ਗੱਡੀਆਂ ਤੇ ਉਪਕਰਨ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: