ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਤੋਂ ਬਾਅਦ ਹੁਣ ਸਾਬਕਾ ਕਾਂਗਰਸੀ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੀ ਪੰਜਾਬ ਸਰਕਾਰ ਦੇ ਰਾਡਾਰ ‘ਤੇ ਆ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਤ੍ਰਿਪਤ ਬਾਜਵਾ ਤੇ 2 IAS ਅਫਸਰਾਂ ‘ਤੇ ਜਲਦ ਹੀ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਤ੍ਰਿਪਤ ਰਜਿੰਦਰ ਬਾਜਵਾ ‘ਤੇ ਅੰਮ੍ਰਿਤਸਰ ਵਿੱਚ ਜ਼ਮੀਨ ਦੇ ਸੌਦੇ ਵਿੱਚ 28 ਕਰੋੜ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਇਸ ਬਾਰੇ ਮੌਜੂਦਾ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਸੀਐਮ ਭਗਵੰਤ ਮਾਨ ਨੂੰ ਰਿਪੋਰਟ ਸੌਂਪੀ ਗਈ ਹੈ।
ਇਸ ਸਬੰਧੀ ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਵਿੱਚ ਸਾਬਕਾ ਮੰਤਰੀਆਂ ਤੇ 2 ਆਈਏਐਸ ਦੇ ਨਾਂ ਆਉਣ ਕਾਰਨ ਕਾਰਵਾਈ ਕਰਨਾ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ। ਇਸ ਲਈ ਇਸ ਨੂੰ ਮੁੱਖ ਮੰਤਰੀ ਨੂੰ ਸੌਂਪਿਆ ਗਿਆ ਹੈ।
ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਪੰਚਾਇਤ ਨੇ ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ ਵਿੱਚ ਜ਼ਮੀਨ ਅਲਫ਼ਾ ਇੰਟਰਨੈਸ਼ਨਲ ਨੂੰ ਵੇਚੀ ਸੀ । ਸਰਕਾਰ ਬਣਦਿਆਂ ਹੀ ਇਸ ਵਿਕਰੀ ਵਿੱਚ ਕਰੋੜਾਂ ਦੀ ਧੋਖਾਧੜੀ ਦਾ ਸ਼ੱਕ ਜਤਾਇਆ ਗਿਆ । ਉਨ੍ਹਾਂ ਨੇ 20 ਮਈ ਨੂੰ ਇਸਦੀ 3 ਮੈਂਬਰੀ ਜਾਂਚ ਟੀਮ ਬਣਾਈ ਸੀ । ਜਿਸਦੀ ਜਾਂਚ ਰਿਪੋਰਟ CM ਮਾਨ ਨੂੰ ਸੌਂਪ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਚੋਣ ਨਤੀਜੇ ਆਉਂਦਿਆਂ ਹੀ 11 ਮਾਰਚ ਦੀ ਸਵੇਰ ਨੂੰ ਕਾਂਗਰਸ ਸਰਕਾਰ ਦੇ ਸੀਐਮ ਚਰਨਜੀਤ ਚੰਨੀ ਨੇ ਅਸਤੀਫਾ ਦੇ ਦਿੱਤਾ ਸੀ । ਇਸਦੇ ਬਾਵਜੂਦ ਮੰਤਰੀ ਨੇ ਇਸੇ ਦਿਨ ਫਾਇਲ ਸਾਈਨ ਕੀਤੀ। ਉਸ ਸਮੇਂ ਚੋਣ ਜ਼ਾਬਤਾ ਲਾਗੂ ਹੋਇਆ ਸੀ । ਸਵਾਲ ਇਹ ਹੈ ਕਿ ਜਿਹੜੀ ਫਾਈਲ 4-5 ਸਾਲ ਸਾਈਨ ਨਹੀਂ ਹੋਈ ਉਸ ‘ਤੇ ਇੰਨੀ ਜਲਦੀ ਦਸਤਖਤ ਕਿਵੇਂ ਹੋ ਗਏ ।
ਵੀਡੀਓ ਲਈ ਕਲਿੱਕ ਕਰੋ -: