ਪੰਜਾਬ ਵਿੱਚ ਮਾਈਨਿੰਗ ਵਿਭਾਗ ਦੀ ਫਰਜੀ ਵੈੱਬਸਾਈਟ ਬਣਾ ਕੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁੱਖ ਦੋਸ਼ੀ ਤੱਕ ਪੁਲਿਸ ਪਹੁੰਚ ਗਈ ਹੈ। ਸਟੇਟ ਸਾਈਬਰ ਕ੍ਰੈਮ ਡਿਵੀਜਨ ਨੇ ਫਰਜੀ ਵੈੱਬਸਾਈਟ ਬਣਾਉਣ ਵਾਲੇ ਨੂੰ ਮੁੱਖ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੌਰਵ ਕੁਮਾਰ ਵਜੋਂ ਹੋਈ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਸੀ। ਇਸ ਦੌਰਾਨ ਮਾਈਨਿੰਗ ਵਿਭਾਗ ਨੇ ਫਰਵਰੀ ਮਹੀਨੇ ਵਿੱਚ ਸੁਣਵਾਈ ਦੌਰਾਨ ਦੱਸਿਆ ਸੀ ਕਿ ਵਿਭਾਗ ਨੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਪਰ ਕੁਝ ਲੋਕਾਂ ਨੇ ਵਿਭਾਗ ਦੀ ਵੈੱਬਸਾਈਟ ਵਰਗੀ ਜਾਅਲੀ ਵੈੱਬਸਾਈਟ ਬਣਾ ਲਈ ਹੈ। ਉਥੋਂ ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਦੇ ਪਰਮਿਟ ਜਾਰੀ ਕੀਤੇ ਜਾ ਰਹੇ ਹਨ। ਸੁਣਵਾਈ ਤੋਂ ਬਾਅਦ ਇਸ ਸਬੰਧੀ ਸਟੇਟ ਸਾਈਬਰ ਸੈੱਲ ‘ਚ ਮਾਮਲਾ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਤੋਂ ਬਾਅਦ ਜਦੋਂ ਸਟੇਟ ਸਾਈਬਰ ਸੈੱਲ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਪੂਰੀ ਤਰ੍ਹਾਂ ਯੋਜਨਾਬੱਧ ਸੀ। ਅਜਿਹਾ ਕਰਕੇ ਇਸ ਗਰੋਹ ਵਿੱਚ ਸ਼ਾਮਲ ਲੋਕਾਂ ਨੇ ਸੂਬੇ ਦੇ ਮਾਲੀਏ ਨੂੰ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਸਨੇ ਸੁਰੱਖਿਆ ਜਾਂਚਾਂ ਨੂੰ ਬਾਈਪਾਸ ਕਰਨ ਲਈ ਇੱਕ ਮਾਈਨਿੰਗ ਕਾਰੋਬਾਰੀ ਨਾਲ ਮਿਲੀਭੁਗਤ ਕੀਤੀ।
ਇਹ ਵੀ ਪੜ੍ਹੋ : ਟਰੰਪ ਨਾਲ ਬਹਿਸ ਤੋਂ ਬਾਅਦ ਯੂਕਰੇਨ ਦੇ ਸਮਰਥਨ ‘ਚ ਆਇਆ ਬ੍ਰਿਟੇਨ, ਮਿਜ਼ਾਈਲਾਂ ਲਈ ਦੇਵੇਗਾ 14 ਹਜ਼ਾਰ ਕਰੋੜ
QR ਕੋਡ ਅਤੇ ਬਾਰਕੋਡ ਦੀ ਵਰਤੋਂ ਕਰਕੇ 2 ਹਜ਼ਾਰ ਤੋਂ ਵੱਧ ਰਸੀਦਾਂ ਬਣਾਈਆਂ ਗਈਆਂ ਸਨ। ਪੁਲਿਸ ਇਸ ਪੂਰੇ ਗਠਜੋੜ ਦਾ ਪਰਦਾਫਾਸ਼ ਕਰਨ ਵਿੱਚ ਲੱਗੀ ਹੋਈ ਹੈ। ਏਜੰਸੀ ਵੈੱਬਸਾਈਟ ਦਾ ਬੈਕਅੱਪ ਇਕੱਠਾ ਕਰਨ ਵਿੱਚ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਜਾਅਲੀ ਰਸੀਦਾਂ, ਵਾਹਨਾਂ ਦੀਆਂ ਫੋਟੋਆਂ ਅਤੇ ਮਾਈਨਿੰਗ ਸਮੱਗਰੀ ਦੇ ਸਰੋਤਾਂ ਅਤੇ ਟਿਕਾਣਿਆਂ ਅਤੇ ਕੰਪਿਊਟਰ ਦੇ ਵੇਰਵੇ ਅਤੇ ਅਪਰਾਧ ਵਿੱਚ ਵਰਤੋਂ ਲਈ ਡੇਟਾ ਬਰਾਮਦ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
