ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸਰਹੱਦ ਅੰਦਰ ਡਰੋਨ ਰਾਹੀਂ ਨਸ਼ਾ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ। ਪਰ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਇਸੇ ਤਹਿਤ ਤਰਨ ਤਾਰਨ ਦੇ ਪਿੰਡ ਕਲਸ ਦੇ ਖੇਤਾਂ ਵਿੱਚ ਤਲਾਸ਼ੀ ਦੌਰਾਨ ਇੱਕ ਡਰੋਨ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਸਤਿਸੰਗ ਭਵਨ ਨੂੰ ਜਾਂਦਾ 100 ਸਾਲ ਪੁਰਾਣਾ ਪੁੱਲ ਟੁੱਟਿਆ, ਓਵਰਲੋਡ ਟਿੱਪਰ ਦੇ ਲੰਘਣ ਕਾਰਨ ਵਾਪਰਿਆ ਹਾ.ਦਸਾ
ਜਾਣਕਾਰੀ ਅਨੁਸਾਰ BSF ਦੀ 101 ਬਟਾਲੀਅਨ ਤੇ ਪੁਲਿਸ ਨੇ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਸੀ। ਇਸ ਦੌਰਾਨ ਪਿੰਡ ਕਲਸ ਇਲਾਕੇ ’ਚੋਂ ਕਿਸਾਨ ਹਰਜਿੰਦਰ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਰਾਜੋਕੇ ਦੇ ਖੇਤ ’ਚੋਂ ਇੱਕ Quadcopter DJI Matrice ਡਰੋਨ ਬਰਾਮਦ ਕੀਤਾ ਗਿਆ। ਫਿਲਹਾਲ ਹੋਰ ਕੋਈ ਇਤਰਾਜ਼ ਯੋਗ ਚੀਜ਼ ਨਹੀਂ ਮਿਲੀ। ਜਵਾਨਾਂ ਵਲੋਂ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਇਸ ਸੰਬੰਧੀ ਥਾਣਾ ਖੇਮਕਰਨ ’ਚ ਕੇਸ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –