ਫਿਰੋਜ਼ਪੁਰ ਸ਼ਹਿਰ ਸਦਰ ਥਾਣੇ ਸਾਹਮਣੇ ਅੱਜ ਪੰਜਾਬ ਰੋਡਵੇਜ ਦੀ ਬੱਸ ਨੇ ਕਹਿਰ ਮਚਾ ਦਿੱਤਾ। ਰੋਡਵੇਜ ਦੀ ਬੱਸ ਨੇ ਸੜਕ ‘ਤੇ ਖੜੇ ਆਟੋ ਨੂੰ ਜ਼ਬਰਦਸਤ ਟੱਕਰ ਮਾਰੀ, ਜਿਸ ਤੋਂ ਬਾਅਦ ਤਿੰਨ ਚਾਰ ਗੱਡੀਆਂ ਆਪਸ ਚ ਟਕਰਾ ਗਈਆਂ। ਗ਼ਨੀਮਤ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟੱਕਰ ਕਾਰਨ ਆਟੋ ਦਾ ਕਾਫੀ ਨੁਕਸਾਨ ਹੋਇਆ ਹੈ।
ਮੌਕੇ ‘ਤੇ ਮੌਜੂਦ ਆਟੋ ਚਾਲਕ ਨੇ ਦੱਸਿਆ ਕਿ ਉਹ ਆਪਣਾ ਆਟੋ ਖੜਾ ਕਰਕੇ ਫੋਟੋਸਟੇਟ ਕਰਵਾਉਣ ਲਈ ਗਿਆ ਸੀ। ਇਸ ਦੌਰਾਨ ਤੇਜ਼ ਰਫਤਾਰ ਨਾਲ ਆਈ ਰੋਡਵੇਜ਼ ਦੀ ਬੱਸ ਨੇ ਉਸ ਦੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਆਟੋ ਦੇ ਅੱਗੇ ਖੜੀ ਕਾਰ, ਬੁਲਟ ਮੋਟਰਸਾਈਕਲ ਸਣੇ 3-4 ਗੱਡੀਆਂ ਵੀ ਆਪਸ ‘ਚ ਟਕਰਾ ਗਈਆਂ। ਟੱਕਰ ਇੰਨੀ ਜਬਰਦਸਤ ਸੀ ਕਿ ਆਟੋ ਬੁਰੀ ਤਰਾਂ ਨੁਕਸਾਨਿਆਂ ਗਿਆ ਹੈ।
ਇਹ ਵੀ ਪੜ੍ਹੋ : ਮੁਕੇਰੀਆਂ ਪੁਲਿਸ ਨੂੰ ਮਿਲੀ ਕਾਮਯਾਬੀ, ਸੋਨੇ ਦੀ ਧੋਖਾਧੜੀ ਕਰਨ ਵਾਲੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਹਾਦਸੇ ਕਾਰਨ ਮੌਕੇ ‘ਤੇ ਵੱਡਾ ਜਾਮ ਵੀ ਲੱਗ ਗਿਆ। ਹਾਦਸੇ ਦਾ ਕਾਰਨ ਕਿ ਸੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਚਾਲਕ ਨੇ ਦੱਸਿਆ ਕਿ ਕਿਸਮਤ ਚੰਗੀ ਸੀ ਕਿ ਆਟੋ ਵਿੱਚ ਸਵਾਰੀਆ ਨਹੀਂ ਬੈਠੀਆਂ ਸਨ ਨਹੀਂ ‘ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਚਾਲਕ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਸ ਦਾ ਜੋ ਵੀ ਆਟੋ ਦਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: